Home » ਭਾਰਤੀ ਭਾਈਚਾਰੇ ਦੇ ਗੜ ਟਾਕਾਨੀਨੀ ਤੋ ਲੇਬਰ ਪਾਰਟੀ ਨੇ ਸ:ਖੜਗ ਸਿੰਘ ਨੂੰ ਐਲਾਨਿਆ ਆਪਣਾ ਉਮੀਦਵਾਰ….
Home Page News • India • New Zealand Local News • NewZealand

ਭਾਰਤੀ ਭਾਈਚਾਰੇ ਦੇ ਗੜ ਟਾਕਾਨੀਨੀ ਤੋ ਲੇਬਰ ਪਾਰਟੀ ਨੇ ਸ:ਖੜਗ ਸਿੰਘ ਨੂੰ ਐਲਾਨਿਆ ਆਪਣਾ ਉਮੀਦਵਾਰ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਦੱਖਣੀ ਆਕਲੈਂਡ ਦੇ ਹਲਕਾ ਟਾਕਾਨੀਨੀ ਲਈ ਲੇਬਰ ਪਾਰਟੀ ਨੇ ਭਾਰਤੀ ਭਾਈਚਾਰੇ ਦੇ ਖੜਗ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।ਲੇਬਰ ਪਾਰਟੀ ਨੇ ਆਉਣ ਵਾਲੀ ਚੋਣ ਲਈ ਟਾਕਾਨੀਨੀ ਹਲਕੇ ਤੋਂ ਕਾਰੋਬਾਰੀ ਖੜਗ ਸਿੰਘ ਨੂੰ ਆਪਣੇ ਉਮੀਦਵਾਰ ਦੀ ਜਿੰਮੇਵਾਰੀ ਸੌਂਪੀ ਹੈ।ਖੜਗ ਸਿੰਘ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਟਾਕਾਨੀਨੀ ਵਿੱਚ ਆਪਣਾ ਪਰਿਵਾਰਕ ਕਾਰੋਬਾਰ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਨੇੜੇ ਤੋਂ ਦੇਖਿਆ ਹੈ, ਜਿਵੇਂ ਕਿ ਮਹਿੰਗਾਈ, ਘਰਾਂ ਦੀ ਕਮੀ ਅਤੇ ਨੌਕਰੀਆਂ ਦੀ ਅਸਥਿਰਤਾ।ਉਨ੍ਹਾਂ ਨੇ ਕਿਹਾ ਕਿ ਉਹ ਲੇਬਰ ਪਾਰਟੀ ਦੀ ਨੀਤੀ ਅਨੁਸਾਰ ਘਰ, ਰੋਜ਼ਗਾਰ ਅਤੇ ਸਿਹਤ ਵਰਗੇ ਮੁੱਦਿਆਂ ‘ਤੇ ਧਿਆਨ ਦੇਣਗੇ ਤਾਂ ਜੋ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ ਅਤੇ ਲੋਕਾਂ ਨੂੰ ਰਾਹਤ ਮਿਲੇ।ਖੜਗ ਸਿੰਘ ਟਾਕਾਨੀਨੀ ਇਲਾਕੇ ਵਿੱਚ ਇੱਕ ਜਾਣੀ-ਮਾਣੀ ਸ਼ਖਸੀਅਤ ਹਨ ਅਤੇ ਪਿਛਲੇ 40 ਸਾਲਾਂ ਤੋਂ ਇਥੇ ਰਹਿੰਦੇ ਅਤੇ ਕੰਮ ਕਰਦੇ ਆ ਰਹੇ ਹਨ। ਉਹ ਜਸਟਿਸ ਆਫ ਪੀਸ ਅਤੇ ਮੈਰਿਜ ਸੈਲੀਬ੍ਰੈਂਟ ਵੀ ਹਨ।