Home » ਜਗਮੀਤ ਸਿੰਘ ਦੇ ਅਸਤੀਫ਼ਾ ਤੋਂ ਬਾਅਦ ਹੋਈ ਚੋਣ ਵਿੱਚ ਫ਼ਿਲਮਮੇਕਰ ਏਵੀ ਲੂਇਸ ਚੁਣੇ ਗਏ ਐਨ.ਡੀ.ਪੀ ਦੇ ਨਵੇਂ ਆਗੂ…
Home Page News • India • World

ਜਗਮੀਤ ਸਿੰਘ ਦੇ ਅਸਤੀਫ਼ਾ ਤੋਂ ਬਾਅਦ ਹੋਈ ਚੋਣ ਵਿੱਚ ਫ਼ਿਲਮਮੇਕਰ ਏਵੀ ਲੂਇਸ ਚੁਣੇ ਗਏ ਐਨ.ਡੀ.ਪੀ ਦੇ ਨਵੇਂ ਆਗੂ…

Spread the news

ਕੈਨੇਡਾ ਦੀ ਫੈਡਰਲ ਰਾਜਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ, ਜਿੱਥੇ ਏਵੀ ਲੂਇਸ ਨੂੰ ਫੈਡਰਲ ਐਨਡੀਪੀ ਪਾਰਟੀ ਦਾ ਨਵਾਂ ਆਗੂ ਚੁਣਿਆ ਗਿਆ ਹੈ। ਵਿਨੀਪੈਗ ਵਿੱਚ ਹੋਈ ਲੀਡਰਸ਼ਿਪ ਚੋਣ ਦੌਰਾਨ ਏਵੀ ਲੂਇਸ ਨੇ ਪਹਿਲੇ ਹੀ ਬੈਲਟ ਵਿੱਚ ਲਗਭਗ 56% ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕੀਤੀ ਹੈ। ਇਸ ਦੌੜ ਵਿੱਚ ਉਨ੍ਹਾਂ ਨੇ ਹੋਰ ਚਾਰ ਉਮੀਦਵਾਰਾਂ ਨੂੰ ਹਰਾਇਆ, ਜਿਸ ਵਿੱਚ ਮੁੱਖ ਮੁਕਾਬਲਾ MP Heather McPherson ਨਾਲ ਸੀ। ਇਹ ਚੋਣ ਉਸ ਸਮੇਂ ਹੋਈ ਜਦੋਂ ਪਾਰਟੀ 2025 ਦੀ ਫੈਡਰਲ ਚੋਣ ਵਿੱਚ ਭਾਰੀ ਹਾਰ ਤੋਂ ਬਾਅਦ ਸੰਘਰਸ਼ ਕਰ ਰਹੀ ਸੀ ਅਤੇ ਪਿਛਲੇ ਆਗੂ ਜਗਮੀਤ ਸਿੰਘ ਅਸਤੀਫ਼ਾ ਦੇ ਪਾਰਟੀ ਗਤੀਵਿਧੀਆਂ ਤੋਂ ਅਲੱਗ ਹੋ ਗਏ ਸਨ। ਏਵੀ ਲੂਇਸ ਜੋ ਕਿ ਇੱਕ ਫਿਲਮਮੇਕਰ ਅਤੇ ਲੰਮੇ ਸਮੇਂ ਤੋਂ ਸਮਾਜਿਕ ਕਾਰਕੁਨ ਰਹੇ ਹਨ, ਹੁਣ ਪਾਰਟੀ ਨੂੰ ਦੁਬਾਰਾ ਮਜ਼ਬੂਤ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਗੇ। ਉਹਨਾਂ ਦਾ ਮਕਸਦ ਪਾਰਟੀ ਨੂੰ ਮੁੜ ਕੈਨੇਡਾ ਦੀ ਮੁੱਖ ਧਾਰਾ ਰਾਜਨੀਤੀ ਵਿੱਚ ਲਿਆਉਣਾ ਹੈ, ਕਿਉਂਕਿ ਇਸ ਵੇਲੇ NDP ਦੀ ਸੰਸਦ ਵਿੱਚ ਨੁਮਾਇੰਦਗੀ ਬੇਹੱਦ ਘੱਟ ਹੈ ਅਤੇ ਪਾਰਟੀ ਨੂੰ ਸੰਸਦ ਵਿੱਚ ਮਾਨਤਾ ਵੀ ਨਹੀਂ ਮਿਲ ਸਕੀ ਹੈ। ਨਵੇਂ ਨੇਤਾ ਵਜੋਂ ਏਵੀ ਲੂਇਸ ਲਈ ਸਭ ਤੋਂ ਵੱਡੀ ਚੁਣੌਤੀ ਪਾਰਟੀ ਨੂੰ ਦੁਬਾਰਾ ਉਭਾਰਨਾ ਅਤੇ ਵੋਟਰਾਂ ਦਾ ਭਰੋਸਾ ਜਿੱਤਣਾ ਰਹੇਗੀ।