Home » ਨੌਰਥ ਆਕਲੈਂਡ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌ,ਤ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌ,ਤ…

Spread the news


ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ Whangaparāoa ਵਿੱਚ ਵਾਪਰੇ ਵਾਹਨ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.25 ਵਜੇ ਸਟੈਨਮੋਰ ਬੇਅ ਦੇ ਵਿਪੌਂਡ ਰੋਡ ‘ਤੇ ਬੁਲਾਇਆ ਗਿਆ।
ਇੱਕ ਵਿਅਕਤੀ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ ਵਿਪੌਂਡ ਰੋਡ ਡੌਇਲੀ ਡਰਾਈਵ ਅਤੇ ਲੀ ਪਲੇਸ ਦੇ ਵਿਚਕਾਰ ਬੰਦ ਹੈ।ਬੁਲਾਰੇ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਮੌਕੇ ‘ਤੇ ਜਾਂਚ ਕਰ ਰਿਹਾ ਹੈ ਅਤੇ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।