Home » ਕੈਨੇਡਾ ‘ਚ ਨਕਲੀ/ਪੜ੍ਹੀ ਨਾ ਜਾਣ ਵਾਲੀ ਲਾਇਸੈਂਸ ਪਲੇਟ ਸਣੇ ਪੁਲਿਸ ਨੇ ਤਿੰਨ ਭਾਰਤੀ ਕੀਤੇ ਕਾਬੂ
Home Page News • India • World • World News

ਕੈਨੇਡਾ ‘ਚ ਨਕਲੀ/ਪੜ੍ਹੀ ਨਾ ਜਾਣ ਵਾਲੀ ਲਾਇਸੈਂਸ ਪਲੇਟ ਸਣੇ ਪੁਲਿਸ ਨੇ ਤਿੰਨ ਭਾਰਤੀ ਕੀਤੇ ਕਾਬੂ

Spread the news

ਲੰਘੇ ਦਿਨੀਂ 11 ਅਪ੍ਰੈਲ 2026 ਨੂੰ ਅੱਧੀ ਰਾਤ ਤੋਂ ਬਾਅਦ, ਕੈਲੇਡਨ ਵਿੱਚ ਇੱਕ ਟ੍ਰੈਫਿਕ ਸਟਾਪ ਦੌਰਾਨ ਪੁਲਿਸ ਵੱਲੋਂ ਇੱਕ ਗੱਡੀ ਰੋਕੀ ਗਈ ਹੈ ਜਿਸ ਉੱਤੇ ਨਕਲੀ/ਪੜ੍ਹੀ ਨਾ ਜਾਣ ਵਾਲੀ ਲਾਇਸੈਂਸ ਪਲੇਟ ਲੱਗੀ ਹੋਈ ਸੀ (ਜਿਸ ਨੂੰ ਰਿਪੋਰਟਾਂ ਵਿੱਚ 3D-printed ਫਰੌਡ ਪਲੇਟਾਂ ਵਜੋਂ ਦੱਸਿਆ ਗਿਆ ਹੈ)। ਗੱਡੀ ਚਲਾ ਰਹੇ ਤਿੰਨ ਬਰੈਂਪਟਨ ਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਗਗਨਦੀਪ ਸਿੰਘ (26 ਸਾਲ), ਤੁਸ਼ਾਰ (24 ਸਾਲ) ਅਤੇ ਸੂਜਲ (21 ਸਾਲ) ਵਜੋਂ ਹੋਈ ਹੈ। ਪੁਲਿਸ ਨੇ ਇਸ ਗੱਡੀ ਤੋਂ ਇਲਾਵਾ ਹੋਰ ਵੀ ਤਿੰਨ ਚੋਰੀ ਹੋਈਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਉੱਤੇ ਵੀ ਫਰੌਡ ਓਨਟਾਰੀਓ ਦੀਆਂ ਲਾਇਸੈਂਸ ਪਲੇਟਾਂ ਲੱਗੀਆਂ ਹੋਈਆਂ ਸਨ। ਇੰਨਾ ਚਲਾਕ ਠੱਗਾਂ ਉੱਤੇ possession of stolen property ਅਤੇ ਫਰੌਡ ਲਾਇਸੈਂਸ ਪਲੇਟਾਂ ਨਾਲ ਸਬੰਧਤ ਇਲਜ਼ਾਮ ਲਗਾਏ ਗਏ ਹਨ। ਅੱਗੇ ਜਾਕੇ ਇੰਨਾ ਦੀਆਂ ਤਾਰੀਖਾਂ ਉਰੰਜਵਿਲ ਦੀ ਕਚਿਹਰੀ ਵਿੱਚ ਪੈਣਗੀਆਂ।