Home » ਆਸਟ੍ਰੇਲੀਆ ਵੱਸਦੀ ਪੰਜਾਬੀ ਅਦਾਕਾਰਾ ਅਤੇ ਖਿਡਾਰਨ ਸੁੱਖੀ ਬੱਲ ਨੇ ਸਰ ਕੀਤੀ ਮਾਊਂਟ ਅਮਾ ਡਬਲਾਮ ਚੋਟੀ…
Home Page News • India • World

ਆਸਟ੍ਰੇਲੀਆ ਵੱਸਦੀ ਪੰਜਾਬੀ ਅਦਾਕਾਰਾ ਅਤੇ ਖਿਡਾਰਨ ਸੁੱਖੀ ਬੱਲ ਨੇ ਸਰ ਕੀਤੀ ਮਾਊਂਟ ਅਮਾ ਡਬਲਾਮ ਚੋਟੀ…

Spread the news


ਸਿਡਨੀ ਆਸਟ੍ਰੇਲੀਆ ਰਹਿ ਰਹੀ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕੀਤਾ ਹੈ ਤੇ ਅਜਿਹਾ ਕਰ ਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ।ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿੱਥੇ ਉਸਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸਦੀ ਮੱਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ । ਅਮਾ ਡਬਲਾਮ ਚੋਟੀ ਉੱਤੇ ਚਿੱਟੀ ਚੁੰਨੀ ਲਹਿਰਾ ਕੇ ਸੁੱਖੀ ਬੱਲ ਨੇ ਕਿਹਾ ਕਿ ‘ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ।ਮੇਰੇ ਪੰਜਾਬ ਲਈ, ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆਂ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ । ਮੈਂ ਪੰਜਾਬ ਵਿੱਚ ਜੰਮੀ , ਪੰਜਾਬ ਨੂੰ ਬਲੌਂਗ ਕਰਦੀ , ਮੇਰਾ ਦਿਲ ਹਮੇਸ਼ਾ ਪੰਜਾਬ ਵਿੱਚ ਰਹੂਗਾ ਮੈਂ ਜਿੱਥੇ ਮਰਜੀ ਵਸਦੀ ਰਹਾਂ । ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆ ਲਈ ਸਾਂਤੀ ਦਾ ਪ੍ਰਤੀਕ ਹੈ ।