Home » ਸਟੇਟ ਹਾਈਵੇਅ 35 ‘ਤੇ ਹੋਈ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ,ਤਿੰਨ ਜਣੇ ਜ਼ਖਮੀ
Home Page News New Zealand Local News NewZealand

ਸਟੇਟ ਹਾਈਵੇਅ 35 ‘ਤੇ ਹੋਈ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ,ਤਿੰਨ ਜਣੇ ਜ਼ਖਮੀ

Spread the news

ਆਕਲੈਂਡ(ਬਲਜਿੰਦਰ ਸਿੰਘ) Tairāwhiti ‘ਚ ਵਾਪਰੇ ਗੰਭੀਰ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਐਮਰਜੈਂਸੀ ਸੇਵਾਵਾਂ ਐਤਵਾਰ ਸ਼ਾਮ 6 ਵਜੇ ਦੇ ਕਰੀਬ ਸਟੇਟ ਹਾਈਵੇਅ 35 ‘ਤੇ ਹੋਈ ਦੋ ਵਾਹਨਾਂ ਦੀ ਟੱਕਰ ਬਾਰੇ ਸੂਚਨਾ ਮਿਲੀ ਸੀ।ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਾਲੀ ਥਾਂ ‘ਤੇ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ।ਪੁਲਿਸ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਜ਼ਖਮੀ ਹੈ ਅਤੇ ਦੋ ਦਰਮਿਆਨੇ ਜ਼ਖਮੀ ਹਨ। NZ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੇ ਅਨੁਸਾਰ, ਸੜਕ ਸ਼ੁਰੂ ਵਿੱਚ ਗਲੇਨਰੋਏ ਰੋਡ ਦੇ ਨੇੜੇ ਬੰਦ ਕੀਤੀ ਗਈ ਸੀ, ਪਰ ਅੱਜ ਸਵੇਰੇ ਇਸਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।