ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਦੇ ਅਨੁਸਾਰ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਹਥਿਆਰਾਂ ਦੇ ਮਾਮਲੇ ਸਬੰਧੀ ਹਾਕਸ ਬੇਅ ‘ਚ ਨੌਂ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਗਿਆ ਹੈ ਅਤੇ ਅਜੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਸਮਰਥਨ ਨਾਲ ਪੁਲਿਸ ਦੀ ਗੈਂਗ ਡਿਸਪਰਪਸ਼ਨ ਯੂਨਿਟ ਦੀ ਅਗਵਾਈ ਹੇਠ ਇੱਕ ਜਾਂਚ, ਓਪਰੇਸ਼ਨ ਟਾਰ, ਨੇ ਸਰਚ ਵਾਰੰਟ ਕੀਤੇ ਅਤੇ ਨਸ਼ੀਲੇ ਪਦਾਰਥ, ਹਥਿਆਰ ਅਤੇ ਨਕਦੀ ਜ਼ਬਤ ਕੀਤੀ। ਓਪਰੇਸ਼ਨ ਦੌਰਾਨ, ਪੁਲਿਸ ਨੂੰ 17 ਹਥਿਆਰ, ਸੈਂਕੜੇ ਰਾਉਂਡ ਗੋਲਾ ਬਾਰੂਦ, $30,000 ਤੋਂ ਵੱਧ ਨਕਦੀ ਲਗਭਗ 4 ਕਿਲੋਗ੍ਰਾਮ ਭੰਗ, ਅਤੇ 15 ਗ੍ਰਾਮ ਮੈਥਾਮਫੇਟਾਮਾਈਨ ਮਿਲਿਆ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
ਹਾਕਸ ਬੇਅ ‘ਚ ਪੁਲਿਸ ਨੇ ਹਥਿਆਰ,ਨਸ਼ੀਲੇ ਪਦਾਰਥ ਅਤੇ ਨਕਦੀ ਕੀਤੀ ਬਰਾਮਦ,9 ਲੋਕਾਂ ਦੀ ਹੋਈ ਗ੍ਰਿਫ਼ਤਾਰੀ….












