ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਟਾਪੂ ਵਿੱਚ ਵਾਪਰੇ ਇੱਕ ਗੰਭੀਰ ਸੜਕ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਨੇ ਮੋਟਰਸਾਈਕਲ ਸਵਾਰ ਲੋਕਾਂ ਦੀ ਪਛਾਣ ਕਰਨ ਲਈ ਮਦਦ ਦੀ ਅਪੀਲ ਕੀਤੀ ਹੈ।ਕੱਲ੍ਹ ਦੁਪਹਿਰ 3.15 ਵਜੇ ਦੇ ਕਰੀਬ ਤਾਹਾਰੇਪਾ ਰੋਡ ‘ਤੇ ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਹੋਏ ਹਾਦਸੇ ਦੀ ਰਿਪੋਰਟ ਮਿਲੀ ਸੀ ਜਿੱਥੇ ਕਿ ਪੈਦਲ ਯਾਤਰੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।ਪੁਲਿਸ ਤਸਵੀਰ ਵਿੱਚ ਦਿਖਾਏ ਗਏ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜਾਂਚ ਵਿੱਚ ਮਦਦ ਕਰ ਸਕਦਾ ਹੈ।ਪੁਲਿਸ ਦੁਆਰਾ ਪ੍ਰਕਾਸ਼ਿਤ ਤਸਵੀਰ ਵਿੱਚ, ਇੱਕ ਨੀਲੇ ਰੰਗ ਦੀ ਬਾਈਕ ਦੇ ਸਵਾਰ ਨੇ ਨੀਲਾ ਅਤੇ ਚਿੱਟਾ ਹੂਡੀ ਪਾਇਆ ਹੋਇਆ ਹੈ ਅਤੇ ਉਸਦਾ ਜ਼ਿਆਦਾਤਰ ਚਿਹਰਾ ਢੱਕਿਆ ਹੋਇਆ ਹੈ। ਸਵਾਰ ਦੇ ਪਿੱਛੇ ਇੱਕ ਹੋਰ ਯਾਤਰੀ ਜਿਸ ਦੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਨੇ ਪਰ ਉਸ ਦਾ ਚਿਹਰਾ ਧੁੰਦਲਾ ਹੈ।
ਜਿਸ ਕਿਸੇ ਨੇ ਵੀ ਇਸ ਆਦਮੀ ਨੂੰ ਪਛਾਣਿਆ ਹੈ, ਜਾਂ ਕੋਈ ਜਾਣਕਾਰੀ ਹੈ, ਉਸਨੂੰ 105 – ਜਾਂ ਤਾਂ ਔਨਲਾਈਨ ਜਾਂ ਫ਼ੋਨ ‘ਤੇ – ਅਤੇ ਹਵਾਲਾ ਫਾਈਲ ਨੰਬਰ 260511/1479 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।ਜਾਣਕਾਰੀ ਕ੍ਰਾਈਮ ਸਟੌਪਰਸ ਦੁਆਰਾ 0800 555 111 ‘ਤੇ ਗੁਮਨਾਮ ਤੌਰ ‘ਤੇ ਵੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਟਾਪੂ ‘ਚ ਵਾਪਰੇ ਸੜਕ ਹਾਦਸੇ ਸਬੰਧੀ ਪੁਲਿਸ ਨੇ ਮੋਟਰਸਾਈਕਲ ਸਵਾਰ ਲੋਕਾਂ ਦੀ ਪਛਾਣ ਲਈ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ













Add Comment