Home » ਵਾਈਕਾਟੋ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਹੋਈ ਪੁਸ਼ਟੀ…..
Home Page News New Zealand Local News NewZealand

ਵਾਈਕਾਟੋ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਹੋਈ ਪੁਸ਼ਟੀ…..

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਵਾਈਕਾਟੋ ਐਕਸਪ੍ਰੈਸਵੇਅ ‘ਤੇ ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਹੋਏ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਹੰਟਲੀ ਦੇ ਉੱਤਰ ਵਿੱਚ, ਸਵੇਰੇ 7 ਵਜੇ ਦੇ ਕਰੀਬ ਇਸ ਘਟਨਾ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਦੁਖਦਾਈ ਕਿ ਪੈਦਲ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ਦੇ ਹਾਲਾਤਾਂ ਸਬੰਧੀ ਪੁੱਛਗਿੱਛ ਜਾਰੀ ਹੈ।ਹਾਦਸੇ ਕਾਰਨ ਹਾਈਵੇ ਦੇ ਕੁੱਝ ਹਿੱਸੇ ਨੂੰ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਸੀ।