Home » ਇੱਕ ਘਰ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਦੋ ਪੰਜਾਬੀ ਗ੍ਰਿਫ਼ਤਾਰ…
Home Page News India World World News

ਇੱਕ ਘਰ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਦੋ ਪੰਜਾਬੀ ਗ੍ਰਿਫ਼ਤਾਰ…

Spread the news

ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੀ ਪੁਲਿਸ ਵੱਲੋਂ ਲੰਘੀ 22 ਅਪ੍ਰੈਲ ਵਾਲੇ ਦਿਨ ਇੱਕ ਰਿਹਾਇਸ਼ੀ ਘਰ ‘ਤੇ ਗੋਲੀਆਂ ਚਲਾਉਣ ਅਤੇ ਜਬਰੀ ਵਸੂਲੀ ਨਾਲ ਜੁੜੀ ਘਟਨਾ ਸਬੰਧ ਹੇਠ ਦੋ ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ 22 ਸਾਲਾ ਦੇ ਦਮਨਜੀਤ ਸਿੰਘ ਅਤੇ 30 ਸਾਲਾ ਦੇ ਪਰਦਮਨ ਸਿੰਘ ਉੱਤੇ ਇਹ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ ਜਾਣਬੁੱਝ ਕੇ ਜਾਂ ਇਹ ਪਰਵਾਹ ਨਾ ਕਰਦੇ ਹੋਏ ਕਿ ਅੰਦਰ ਕੋਈ ਮੌਜੂਦ ਸੀ ਜਾਂ ਨਹੀਂ, ਇੱਕ ਰਿਹਾਇਸ਼ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਉੱਤੇ ਬਿਨਾਂ ਲਾਇਸੈਂਸ ਜਾਂ ਪ੍ਰਤੀਬੰਧਿਤ ਹਥਿਆਰ ਰੱਖਣ ਦਾ ਇੱਕ ਹੋਰ ਦੋਸ਼ ਵੀ ਲਗਾਇਆ ਗਿਆ ਹੈ। ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਹਾਲੇ ਵੀ ਹਿਰਾਸਤ ਵਿੱਚ ਹਨ। ਦਮਨਜੀਤ ਸਿੰਘ ਦੀ ਅਗਲੀ ਅਦਾਲਤੀ ਪੇਸ਼ੀ 19 ਮਈ 2026 ਨੂੰ ਹੋਵੇਗੀ, ਜਦਕਿ ਪਰਦਮਨ ਸਿੰਘ 1 ਜੂਨ 2026 ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਵੇਗਾ।