ਆਸਟ੍ਰੇਲੀਆ ਦੇ ਪਰਥ ਵਿੱਚ ਇੱਕ ਦਰਦਨਾਕ ਸੜਕੀ ਹਾਦਸੇ ਦੌਰਾਨ 19 ਸਾਲਾ ਭਾਰਤੀ ਮੂਲ ਦੀ ਕੌਮਾਂਤਰੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਮੌਤ ਹੋ ਗਈ। ਕੋਮਲਪ੍ਰੀਤ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਰਾਏਕੋਟ ਨਾਲ ਸੰਬੰਧਿਤ ਸੀ। ਜਾਣਕਾਰੀ ਮੁਤਾਬਕ ਕੋਮਲਪ੍ਰੀਤ ਪਿਛਲੇ ਸਾਲ ਹੀ Australia ਆਈ ਸੀ ਅਤੇ Perth ਵਿੱਚ international student ਵਜੋਂ ਰਹਿ ਰਹੀ ਸੀ। ਉਹ Stanley College ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਨਾਲ ਹੀ Canning Vale ਇਲਾਕੇ ਵਿੱਚ part-time job ਵੀ ਕਰਦੀ ਸੀ।
ਸ਼ਨੀਵਾਰ ਰਾਤ ਆਪਣੀ shift ਖਤਮ ਕਰਨ ਤੋਂ ਬਾਅਦ ਉਹ Bentley Shopping Centre ਵਿੱਚ pizza ਖਾਣ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਖਾਣਾ ਖਾ ਕੇ plaza ਵਿੱਚ ਤੁਰ ਰਹੀ ਸੀ ਤਾਂ ਇੱਕ car ਨੇ ਉਸਨੂੰ ਟੱਕਰ ਮਾਰ ਦਿੱਤੀ।
ਪ੍ਰਤੱਖਦਰਸ਼ੀ ਅਨੁਸਾਰ ਕਾਰ ਚਲਾਉਣ ਵਾਲਾ ਵੀ ਲਗਭਗ 19 ਸਾਲ ਦਾ ਨੌਜਵਾਨ ਸੀ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕਿਸੇ ‘ਤੇ ਦੋਸ਼ ਆਇਦ ਨਹੀਂ ਕੀਤੇ ਗਏ।
Accident ਤੋਂ ਤੁਰੰਤ ਬਾਅਦ ambulance paramedics ਨੇ ਮੌਕੇ ’ਤੇ CPR ਅਤੇ first aid ਦਿੱਤੀ। ਇਸ ਤੋਂ ਬਾਅਦ ਕੋਮਲਪ੍ਰੀਤ ਨੂੰ Royal Perth Hospital ਲਿਜਾਇਆ ਗਿਆ, ਜਿੱਥੇ doctors ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪਰਿਵਾਰਕ ਸਰੋਤਾਂ ਮੁਤਾਬਕ ਕੋਮਲਪ੍ਰੀਤ ਇੱਕ ਸਧਾਰਣ ਪਰਿਵਾਰ ਨਾਲ ਸੰਬੰਧਿਤ ਸੀ। ਹੁਣ ਪਰਿਵਾਰ ਵੱਲੋਂ ਉਸਦੀ mortal remains ਨੂੰ India ਭੇਜਣ ਲਈ fundraiser ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਇਸ ਪ੍ਰਕਿਰਿਆ ’ਤੇ ਲਗਭਗ 12 ਤੋਂ 14 ਹਜ਼ਾਰ Australian dollars ਖਰਚ ਹੋ ਸਕਦੇ ਹਨ। ਇਹ ਜਾਣਕਾਰੀ Komalpreet Kaur ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ, ਸੋਸ਼ਲ ਮੀਡੀਆ ਅਤੇ ਇੱਕ GoFund page ‘ਤੇ ਸਾਂਝੀ ਕੀਤੀ ਗਈ ਹੈ।














Add Comment