Home » ਆਕਲੈਂਡ ਦੇ ਮਾਊਂਟ ਵੈਲਿੰਗਟਨ ‘ਚ ਚੱਲੀ ਗੋਲੀ,ਇੱਕ ਵਿਅਕਤੀ ਗੰਭੀਰ ਜ਼ਖਮੀ….
Home Page News New Zealand Local News NewZealand

ਆਕਲੈਂਡ ਦੇ ਮਾਊਂਟ ਵੈਲਿੰਗਟਨ ‘ਚ ਚੱਲੀ ਗੋਲੀ,ਇੱਕ ਵਿਅਕਤੀ ਗੰਭੀਰ ਜ਼ਖਮੀ….

Spread the news

ਔਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਆਕਲੈਂਡ ਦੀ ਇੱਕ ਜਾਇਦਾਦ ‘ਤੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਮਾਊਂਟ ਵੈਲਿੰਗਟਨ ‘ਚ ਸਵੇਰੇ 6.30 ਵਜੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ।ਜਖਮੀ ਵਿਅਕਤੀ ਨੂੰ ਗੰਭੀਰ ਹਾਲਤ ਹਸਪਤਾਲ ਲਿਜਾਇਆ ਗਿਆ।ਘਟਨਾ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਕੋਈ ਹੋਰ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ ਹੈ।