ਆਕਲੈਂਡ(ਬਲਜਿੰਦਰ ਰੰਧਾਵਾ)ਕ੍ਰਾਇਸਟਚਰਚ ਦੇ ਸਮੁੰਦਰੀ ਉਪਨਗਰ ਸਮਨਰ ਵਿੱਚ ਬੀਤੀ ਰਾਤ ਇੱਕ ਹਥਿਆਰਬੰਦ ਕਾਰਜੈਕਿੰਗ ਦੀ ਕੋਸ਼ਿਸ਼ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕੈਂਟਰਬਰੀ ਡਿਸਟ੍ਰਿਕਟ ਕਮਾਂਡ ਸੈਂਟਰ ਦੇ ਸੀਨੀਅਰ ਸਰਜੰਟ ਕੇਰੀ ਜੌਇਸ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਕਰੀਬ 10:40 ਵਜੇ ਐਸਪਲੇਨੇਡ, ਸਮਨਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਇੱਕ ਵਿਅਕਤੀ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ।
ਜੌਇਸ ਨੇ ਕਿਹਾ, “ਦੋਸ਼ੀਆਂ ਨੇ ਪੀੜਤ ਨੂੰ ਹਥਿਆਰ ਨਾਲ ਧਮਕਾਇਆ ਅਤੇ ਵਾਹਨ ਲੈ ਜਾਣ ਦੀ ਕੋਸ਼ਿਸ਼ ਕੀਤੀ।”
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ, ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਲੱਭ ਕੇ ਹਿਰਾਸਤ ਵਿੱਚ ਲਿਆ ਗਿਆ।ਖੁਸ਼ਕਿਸਮਤੀ ਨਾਲ ਪੀੜਤ ਨੂੰ ਕੋਈ ਸਰੀਰਕ ਚੋਟ ਨਹੀਂ ਲੱਗੀ, ਹਾਲਾਂਕਿ ਉਹ ਇਸ ਘਟਨਾ ਤੋਂ ਕਾਫੀ ਸਹਿਮਿਆ ਹੋਇਆ ਹੈ।ਗ੍ਰਿਫ਼ਤਾਰ ਕੀਤੇ ਗਏ ਦੋ ਨਾਬਾਲਿਗਾਂ ਨੂੰ ਯੂਥ ਏਡ ਦੇ ਹਵਾਲੇ ਕੀਤਾ ਗਿਆ ਹੈ।ਇੱਕ ਹੋਰ ਨੌਜਵਾਨ ਅਤੇ 22 ਸਾਲਾ ਵਿਅਕਤੀ ਨੂੰ 28 ਮਈ ਨੂੰ ਕ੍ਰਾਇਸਟਚਰਚ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ‘ਤੇ ਚੋਰੀ ਦੀ ਨੀਅਤ ਨਾਲ ਧਮਕੀ ਦੇਣ ਅਤੇ ਭੇਸ ਬਦਲ ਕੇ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਕ੍ਰਾਇਸਟਚਰਚ ਵਿੱਚ ਹਥਿਆਰ ਦੀ ਨੋਕ ‘ਤੇ ਗੱਡੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਜਣੇ ਗ੍ਰਿਫ਼ਤਾਰ…












