ਯੂ.ਕੇ ਤੋਂ ਮਾੜੀ ਖ਼ਬਰ ਐ ਕਿ ਇੱਕ ਸੈਕਸ ਵਰਕਰ ਦਾ ਗਲਾ ਘੁੱਟ ਕੇ ਮਾਰਨ ਅਤੇ ਲੁੱਟਣ ਮਾਮਲੇ ‘ਚ ਪੰਜਾਬੀ ਨੌਜਵਾਨ ਨੂੰ ਸਜ਼ਾ ਹੋਈ ਹੇ।
ਯੂ.ਕੇ ਦੇ ਵੈਸਟ ਮਿਡਲੈਂਡਜ਼ ਵਿੱਚ 41 ਸਾਲਾ ਸ਼ਾਰਾ ਮਿਲਰ ਦੇ ਕਤਲ ਮਾਮਲੇ ਵਿੱਚ ਪੰਜਾਬੀ ਮੂਲ ਦੇ 32 ਸਾਲਾ ਡਿਲਿਵਰੀ ਡਰਾਈਵਰ ਤਨਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵੋਲਵਰਹੈਂਪਟਨ ਕਰਾਊਨ ਕੋਰਟ ਨੇ ਹੁਕਮ ਦਿੱਤਾ ਕਿ ਤਨਵੀਰ ਨੂੰ ਘੱਟੋ-ਘੱਟ 29 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਅਦਾਲਤ ਵਿੱਚ ਸਾਹਮਣੇ ਆਇਆ ਕਿ ਅਗਸਤ 2025 ਵਿੱਚ ਸ਼ਾਰਾ ਮਿਲਰ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਜੱਜ ਨੇ ਕਿਹਾ ਕਿ ਦੋਸ਼ੀ ਨੇ ਨਾ ਸਿਰਫ਼ ਕਤਲ ਕੀਤਾ, ਸਗੋਂ ਸਬੂਤ ਮਿਟਾਉਣ ਅਤੇ ਜੁਰਮ ਨੂੰ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ।
ਪੁਲਿਸ ਨੇ ਸੀਸੀਟੀਵੀ ਫੁਟੇਜ, ਫੋਰੈਂਸਿਕ ਜਾਂਚ ਅਤੇ ਵਾਹਨ ਦੀ ਟ੍ਰੇਸਿੰਗ ਰਾਹੀਂ ਦੋਸ਼ੀ ਤੱਕ ਪਹੁੰਚ ਬਣਾਈ। ਟ੍ਰਾਇਲ ਦੌਰਾਨ ਤਨਵੀਰ ਨੇ ਮੌਤ ਨੂੰ ਹਾਦਸਾ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਜਿਊਰੀ ਨੇ ਉਸ ਦੀ ਦਲੀਲ ਰੱਦ ਕਰਦਿਆਂ ਉਸ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।
ਇੰਗਲੈਂਡ ‘ਚ ਸੈਕਸ ਵਰਕਰ ਦਾ ਗਲਾ ਘੁੱਟ ਕੇ ਮਾਰਨ ਦੇ ਦੋਸ਼ ਤਹਿਤ ਪੰਜਾਬੀ ਨੌਜਵਾਨ ਨੂੰ ਹੋਈ ਕੈਦ…













Add Comment