ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਤਿੰਨ ਦਿਨ ਬਾਅਦ ਸਾਊਥਹੈਂਪਟਨ ਵਿੱਚ ਇੱਕ ਸਿੱਖ ਗ੍ਰੰਥੀ ਨਾਲ ਗਾਲੀ-ਗਲੌਚ ਅਤੇ ਧੱਕਾ-ਮੁੱਕੀ ਕੀਤੀ ਗਈ। ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ “ਆਪਣੇ ਦੇਸ਼ ਵਾਪਸ ਜਾ” ਵਰਗੇ ਨਸਲੀ ਸ਼ਬਦ ਕਹੇ ਗਏ। ਹਾਲਾਂਕਿ ਉਨ੍ਹਾਂ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦਿਗਵਾ ਦੀ ਸਜ਼ਾ ਤੋਂ ਬਾਅਦ ਸਿੱਖਾਂ ਪ੍ਰਤੀ ਨਫ਼ਰਤ ਅਤੇ ਵੈਰਭਾਵ ਕਾਫ਼ੀ ਵਧ ਗਿਆ ਹੈ। ਭਾਈਚਾਰੇ ਨੇ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ ਕੁਝ ਸਮੇਂ ਲਈ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਲੰਡਨ ਦੇ ਅਮਰਜੀਤ ਸਿੰਘ ਨੇ ਸਿੱਖਾਂ ਖ਼ਿਲਾਫ਼ ਹੋ ਰਹੇ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕਰਨ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਉਨ੍ਹਾਂ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਨਾਲ ਥੁੱਕਣ, ਗਾਲਾਂ ਕੱਢਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕਈ ਸਿੱਖਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਕਿਰਪਾਨ ਰੱਖਦੇ ਹਨ। ਹਾਲਾਂਕਿ ਪੁਲਿਸ ਅਨੁਸਾਰ ਹੈਨਰੀ ਨੋਵਾਕ ਦੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ, ਸਗੋਂ ਇੱਕ ਪੇਸ਼-ਕਬਜ਼ (ਰਵਾਇਤੀ ਛੁਰਾ) ਸੀ। ਇਸ ਮਾਮਲੇ ਤੋਂ ਬਾਅਦ ਸਿੱਖ ਫੈਡਰਾਸ਼ਨ (ਯੂਕੇ ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਨੂੰ ਵੀ ਵੱਖਰੇ ਤੌਰ ‘ਤੇ ਦਰਜ ਕੀਤਾ ਜਾਵੇ। ਸਿੱਖ ਫੈਡਰੇਸ਼ਨ ਦੇ ਪ੍ਰਮੁੱਖ ਮੈਂਬਰ ਦਬਿੰਦਰਜੀਤ ਸਿੰਘ ਬੀਪੀਓ ਨੇ ਕਿਹਾ ਕਿ ਦਿਗਵਾ ਦੇ ਜੁਰਮ ਲਈ ਬੇਕਸੂਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਅਸਵੀਕਾਰਯੋਗ ਹੈ।
ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ ਤੋਂ ਬਾਅਦ ਸਿੱਖਾਂ ਖ਼ਿਲਾਫ਼ ਨਫ਼ਰਤੀ ਘਟਨਾਵਾਂ `ਚ ਹੋਇਆ ਵਾਧਾ
3 months ago
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,327
- India5,358
- India Entertainment130
- India News3,381
- India Sports229
- KHABAR TE NAZAR3
- LIFE66
- Movies48
- Music84
- New Zealand Local News3,289
- NewZealand3,618
- Punjabi Articules7
- Religion1,162
- Sports227
- Sports221
- Technology32
- Travel55
- Uncategorized65
- World2,483
- World News2,054
- World Sports214












