ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ Whangārei ਦੇ ਉੱਤਰ ਵੱਲ ਸਟੇਟ ਹਾਈਵੇਅ 1 ਨੂੰ ਇੱਕ ਹਾਦਸੇ ਤੋਂ ਬਾਅਦ ਬੰਦ ਕੀਤਾ ਗਿਆ ਹੈ।ਜੌਰਡਨ ਵੈਲੀ ਰੋਡ ਅਤੇ ਕਿੰਗ ਸਟ੍ਰੀਟ ਦੇ ਵਿਚਕਾਰ ਦੋਵੇਂ ਦਿਸ਼ਾਵਾਂ ਵਿੱਚ ਸੜਕ ਬੰਦ ਹੈ।
ਵਾਹਨ ਚਾਲਕਾਂ ਨੂੰ ਜਾਰਜ ਸਟ੍ਰੀਟ ਅਤੇ ਕਿੰਗ ਸਟ੍ਰੀਟ ਰਾਹੀਂ ਮੋੜਿਆ ਜਾ ਰਿਹਾ ਹੈ।ਪੁਲਿਸ ਵੱਲੋਂ ਹਾਦਸੇ ਸਬੰਧੀ ਅਜੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
Whangārei ‘ਚ ਸਟੇਟ ਹਾਈਵੇ ‘ਤੇ ਵਾਪਰਿਆ ਹਾਦਸਾ,ਹਾਈਵੇ ਨੂੰ ਕੀਤਾ ਗਿਆ ਬੰਦ….













Add Comment