ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਵੈਸਟ ਕੋਸਟ ‘ਚ ਕਾਰ ਨਾਲ ਟਕਰਾਉਣ ਤੋਂ ਤਿੰਨ ਦਿਨ ਬਾਅਦ ਇੱਕ ਬਜ਼ੁਰਗ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬੈਰੀ ਕੇਵਿਨ ਸ਼ੈਂਡ, 79, ਨੂੰ ਪਿਛਲੇ ਮੰਗਲਵਾਰ ਵੈਸਟਪੋਰਟ ਸਟਰੀਟ ‘ਤੇ ਟੱਕਰ ਲੱਗਣ ਤੋ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ।ਉਹ ਤਿੰਨ ਦਿਨ ਬਾਅਦ 12 ਜੂਨ ਨੂੰ ਹਸਪਤਾਲ ਵਿੱਚ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀਆਂ ਹਮਦਰਦੀਆਂ ਸ਼ੈਂਡ ਦੇ ਅਜ਼ੀਜ਼ਾਂ ਨਾਲ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਡਰਬੀ ਸਟਰੀਟ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।
ਪਿਛਲੇ ਦਿਨੀ ਵਾਹਨ ਦੀ ਟੱਕਰ ਲੱਗਣ ਤੋ ਬਾਅਦ ਜ਼ਖ਼ਮੀ ਹੋਏ ਬਜ਼ੁਰਗ ਦੀ ਹਸਪਤਾਲ ਵਿੱਚ ਹੋਈ ਮੌ,ਤ….













Add Comment