ਨਿਊਜ਼ੀਲੈਂਡ ਤੇ ਪੰਜਾਬ ਗਈ ਇੱਕ ਭਾਰਤੀ ਮਹਿਲਾ ਵੱਲੋਂ ਆਪਣੇ ਹੀ ਪਤੀ ’ਤੇ ਉਸ ਨੂੰ ਨਸ਼ੀਲੀ ਚੀਜ਼ ਪਿਲਾਉਣ, ਪੰਜ ਸਾਲ ਦੇ ਮਾਸੂਮ ਪੁੱਤਰ ਨੂੰ ਅਗਵਾ ਕਰਨ ਅਤੇ ਉਸ ਦਾ ਪਾਸਪੋਰਟ, ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਘਟਨਾ ਅੰਮ੍ਰਿਤਸਰ ‘ਚ 9 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ (ਸ਼ਹੀਦਾਂ ਸਾਹਿਬ) ਦੇ ਨਜ਼ਦੀਕ ਸਥਿਤ ਇੱਕ ਸਰਾਂ ਵਿੱਚ ਵਾਪਰੀ ਦੱਸੀ ਜਾ ਰਹੀ ਹੈ।ਪੀੜਤ ਮਹਿਲਾ
ਰਮਨਪ੍ਰੀਤ ਕੌਰ ਜੋ ਕਿ ਜਲੰਧਰ ਦੀ ਰਹਿਣ ਵਾਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ ਨਵੰਬਰ 2019 ਵਿੱਚ ਵੈਲਿੰਗਟਨ (ਨਿਊਜ਼ੀਲੈਂਡ) ਦੇ ਰਹਿਣ ਵਾਲੇ ਸੁਖਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਵਿਦੇਸ਼ ਸੈਟਲ ਹੋ ਗਏ ਅਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਸਾਹਿਬਜੋਤ ਸਿੰਘ ਨੇ ਜਨਮ ਲਿਆ। ਰਮਨਪ੍ਰੀਤ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਅਤੇ ਬਾਕੀ ਸਹੁਰਾ ਪਰਿਵਾਰ ਉਸ ਨੂੰ ਦਾਜ-ਦਹੇਜ (ਸੋਨੇ ਅਤੇ ਗੱਡੀ ਦੀ ਮੰਗ) ਲਈ ਤੰਗ-ਪਰੇਸ਼ਾਨ ਕਰਨ ਲੱਗੇ।ਪੀੜਤਾ ਮੁਤਾਬਕ 8 ਜੂਨ, 2026 ਨੂੰ ਉਸ ਦਾ ਪਤੀ ਗੁਰੂ ਘਰ ਦੇ ਦਰਸ਼ਨ ਕਰਵਾਉਣ ਦੇ ਬਹਾਨੇ ਉਸ ਨੂੰ ਅਤੇ ਬੱਚੇ ਨੂੰ ਅੰਮ੍ਰਿਤਸਰ ਲੈ ਕੇ ਆਇਆ। ਉਹ ਇੱਥੇ ਇੱਕ ਸਰਾਂ ਵਿੱਚ ਰੁਕੇ। 9 ਜੂਨ ਦੀ ਰਾਤ ਨੂੰ ਪਤੀ ਨੇ ਉਸ ਨੂੰ ਪੀਣ ਲਈ ਦੁੱਧ ਦਿੱਤਾ, ਜਿਸ ਵਿੱਚ ਕਥਿਤ ਤੌਰ ’ਤੇ ਕੋਈ ਨਸ਼ੀਲੀ ਚੀਜ਼ ਮਿਲਾਈ ਹੋਈ ਸੀ। ਦੁੱਧ ਪੀਂਦੇ ਹੀ ਰਮਨਪ੍ਰੀਤ ਬੇਹੋਸ਼ ਹੋ ਗਈ। ਅਗਲੀ ਸਵੇਰ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦਾ ਪਤੀ ਅਤੇ ਪੁੱਤਰ ਕਮਰੇ ਵਿੱਚੋਂ ਗਾਇਬ ਸਨ।ਉਸਨੇ ਕਿਹਾ ਕਿ ਉਸ ਦਾ ਪਤੀ ਬੱਚੇ ਨੂੰ ਅਗਵਾ ਕਰਨ ਦੇ ਨਾਲ-ਨਾਲ ਉਸ ਦਾ ਭਾਰਤੀ ਪਾਸਪੋਰਟ, ਕਰੀਬ 2000 ਨਿਊਜ਼ੀਲੈਂਡ ਡਾਲਰ, ਪਛਾਣ ਪੱਤਰ, ਡਰਾਈਵਿੰਗ ਲਾਇਸੰਸ ਅਤੇ ਬੈਂਕ ਕਾਰਡ ਵੀ ਆਪਣੇ ਨਾਲ ਲੈ ਗਿਆ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਈ ਧਰਾਵਾਂ ਤਹਿਤ ਜਾਂਚ ਅਤੇ ਬੱਚੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ ਤੋ ਪਰਿਵਾਰ ਨਾਲ ਪੰਜਾਬ ਗਈ ਭਾਰਤੀ ਮਹਿਲਾ ਨੂੰ ਦੁੱਧ ਵਿੱਚ ਨਸ਼ੀਲੀ ਚੀਜ਼ ਦੇ 5 ਸਾਲਾ ਬੱਚੇ ਨੂੰ ਅਗਵਾ ਕਰ ਪਾਸਪੋਰਟ,ਨਗਦੀ ਲੈ ਕੇ ਫ਼ਰਾਰ ਹੋਇਆ ਪਤੀ













Add Comment