Home » ਲੰਡਨ ‘ਚ 26 ਸਾਲਾ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਦੀ ਜਾਂਚ ਜਾਰੀ…
Home Page News India World World News

ਲੰਡਨ ‘ਚ 26 ਸਾਲਾ ਪੰਜਾਬੀ ਨੌਜਵਾਨ ਦਾ ਕਤਲ, ਪੁਲਿਸ ਦੀ ਜਾਂਚ ਜਾਰੀ…

Spread the news

ਲੰਡਨ ਦਾ ਸਾਊਥਾਲ ਇਲਾਕਾ ਵਿੱਚ ਬੀਤੀ 10 ਜੂਨ ਨੂੰ 26 ਸਾਲਾ ਪੰਜਾਬੀ ਨੌਜਵਾਨ ਦਾ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ।ਨੌਜਵਾਨ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਹਿਦੀਪੁਰ ਦੇ ਰਹਿਣ ਵਾਲੇ ਗੁਰਭੇਜ ਸਿੰਘ ਵੱਜੋਂ ਹੋਈ।
ਗੁਰਭੇਜ ਸਿੰਘ ਦੀ ਮੌਤ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਇਸ ਘਟਨਾ ਦੇ ਚਸ਼ਮਦੀਦਾਂ ਨੂੰ ਸਾਹਮਣੇ ਆਉਣ ਅਤੇ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਮੈਟਰੋਪੋਲੀਟਨ ਪੁਲਿਸ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ ਇਹ ਘਟਨਾ 10 ਜੂਨ ਬੁੱਧਵਾਰ ਅੱਧੀ ਰਾਤ ਤੋਂ ਬਾਅਦ (ਲੰਡਨ ਦੇ ਸਮੇਂ ਮੁਤਾਬਕ ਰਾਤ ਦੇ ਕਰੀਬ 12:40 ਵਜੇ) ਡੋਰਮਰਜ਼ ਵੇਲਜ਼ ਲੇਨ ਦੇ ਮੋੜ ਨੇੜੇ ਨਾਰਥ ਰੋਡ ‘ਤੇ ਵਾਪਰੀ ਸੀ।