Home » ਪੱਛਮੀ ਆਕਲੈਂਡ ‘ਚ ਇੱਕ ਵਿਅਕਤੀ ਮਿਲਿਆ ਗੰਭੀਰ ਜ਼ਖ਼ਮੀ,ਪੁਲਿਸ ਨੇ ਇਸ ਮਾਮਲੇ ‘ਚ ਕੀਤੀ ਇੱਕ ਗ੍ਰਿਫਤਾਰੀ….
Home Page News New Zealand Local News NewZealand

ਪੱਛਮੀ ਆਕਲੈਂਡ ‘ਚ ਇੱਕ ਵਿਅਕਤੀ ਮਿਲਿਆ ਗੰਭੀਰ ਜ਼ਖ਼ਮੀ,ਪੁਲਿਸ ਨੇ ਇਸ ਮਾਮਲੇ ‘ਚ ਕੀਤੀ ਇੱਕ ਗ੍ਰਿਫਤਾਰੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੱਛਮੀ ਆਕਲੈਂਡ ਵਿੱਚ ਇੱਕ ਵਿਅਕਤੀ ਨੂੰ ਸਲੱਗ ਗਨ ਦੀ ਵਰਤੋਂ ਕਰ ਗੰਭੀਰ ਰੂਪ ਵਿੱਚ ਜ਼ਖਮੀ ਕੀਤੇ ਜਾਣ ਦੀ ਖ਼ਬਰ ਹੈ।ਇੱਕ ਬੁਲਾਰੇ ਨੇ ਹੇਰਾਲਡ ਨੂੰ ਦੱਸਿਆ ਕਿ ਪੁਲਿਸ ਨੂੰ ਸਵੇਰੇ 10.50 ਵਜੇ ਦੇ ਕਰੀਬ ਵੈਸਟ ਹਾਰਬਰ ਦੇ ਮੋਇਰ ਰੋਡ ‘ਤੇ ਬੁਲਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਅਤੇ ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਬੁਲਾਰੇ ਨੇ ਕਿਹਾ ਕਿ ਅਸਲ ਵਿੱਚ ਕੀ ਹੋਇਆ ਇਹ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।

About the author

dailykhabar

Add Comment

Click here to post a comment