Home » ਦੇਹ ਵਪਾਰ ਮਾਮਲੇ ’ਚ ਸਾਬਕਾ ਵਿਧਾਇਕ ਸੰਦੋਆ ਤਲਬ, 22 ਜੂਨ ਨੂੰ ਦਫ਼ਤਰ ਪੇਸ਼ ਹੋਣ ਦਾ ਨਿਰਦੇਸ਼…..
Home Page News India India News

ਦੇਹ ਵਪਾਰ ਮਾਮਲੇ ’ਚ ਸਾਬਕਾ ਵਿਧਾਇਕ ਸੰਦੋਆ ਤਲਬ, 22 ਜੂਨ ਨੂੰ ਦਫ਼ਤਰ ਪੇਸ਼ ਹੋਣ ਦਾ ਨਿਰਦੇਸ਼…..

Spread the news


ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਦੇਹ ਵਪਾਰ ਦੇ ਦੋਸ਼ਾਂ ਤਹਿਤ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿਖੇ ਦਰਜ ਇਕ ਮਾਮਲੇ ’ਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਰੂਪਨਗਰ ਪੁਲਿਸ ਦੇ ਨੋਟਿਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੇ ਉਪਰੋਕਤ ਐੱਫਆਈਆਰ ਦੀ ਜਾਂਚ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਦੇ ਐੱਸਐੱਚਓ ਤੇ ਸਦਰ ਪੁਲਿਸ ਸਟੇਸ਼ਨ ਦੇ ਐੱਸਐੱਚਓ ਨੂੰ ਸੌਂਪੀ ਹੈ।ਰੂਪਨਗਰ ਦੇ ਡੀਐੱਸਪੀ ਦੀਪਿੰਦਰ ਸਿੰਘ ਵੱਲੋਂ ਜਾਰੀ ਨੋਟਿਸ ’ਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ 22 ਜੂਨ ਨੂੰ ਸਵੇਰੇ 11 ਵਜੇ ਦਫ਼ਤਰ ਵਿਖੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਰੂਪਨਗਰ ਦੇ ਸਦਰ ਪੁਲਿਸ ਸਟੇਸ਼ਨ ਦੇ ਐੱਸਐਚੱਓ ਨੂੰ ਇਹ ਡਿਊਟੀ ਸੌਂਪੀ ਗਈ ਹੈ। ਅਨੰਦਪੁਰ ਸਾਹਿਬ ਦੇ ਐੱਸਐੱਚਓ ਨੂੰ 17 ਫਰਵਰੀ, 2026 ਨੂੰ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿਖੇ ਦਰਜ ਐੱਫਆਈਆਰ 32 ਦਾ ਰਿਕਾਰਡ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਜਾਂਚ ਪ੍ਰਕਿਰਿਆ ਦਾ ਹਿੱਸਾ ਹੈ ਤੇ ਅਗਲਾ ਫੈਸਲਾ ਸਾਰੀਆਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਲਿਆ ਜਾਵੇਗਾ। ਨੋਟਿਸ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿਚ ਇਸ ਮਾਮਲੇ ਬਾਰੇ ਚਰਚਾ ਤੇਜ਼ ਹੋ ਗਈ ਹੈ।ਮੌਜੂਦਾ ਵਿਧਾਇਕ ਦੀ ਸ਼ੈਅ ’ਤੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ : ਸੰਦੋਆ

ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੋਸ਼ ਲਗਾਇਆ ਹੈ ਕਿ ਮੌਜੂਦਾ ਸਰਕਾਰ ਦਾ ਇਕ ਵਿਧਾਇਕ ਉਨ੍ਹਾਂ ਨੂੰ ਰਾਜਨੀਤਿਕ ਤੌਰ ’ਤੇ ਬਦਨਾਮ ਕਰਨ ਲਈ ਇਕ ਸੋਚੀ-ਸਮਝੀ ਸਾਜ਼ਿਸ਼ ਰਚ ਰਿਹਾ ਹੈ। ਸੰਦੋਆ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਹੋਟਲ ਵਿਰੁੱਧ ਇਕ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਦਾ ਨਾਮ ਵੀ ਜੋੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੋਟਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਵਿਧਾਇਕ ਦੀ ਕਥਿਤ ਬਲੈਕਮੇਲਿੰਗ ਤੇ ਗੁੰਡਾਗਰਦੀ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਬਦਲੇ ਦੀ ਭਾਵਨਾ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਜੇ ਕੋਈ ਸਬੰਧ ਨਹੀਂ ਸੀ, ਤਾਂ ਉਸ ਨੇ ਪੁਲਿਸ ’ਤੇ ਦਬਾਅ ਕਿਉਂ ਪਾਇਆ ਸੀ : ਨਾਗਰਾ

ਬਲਾਕ ਕਮੇਟੀ ਮੈਂਬਰ ਸਤਨਾਮ ਸਿੰਘ ਨਾਗਰਾ ਨੇ ਮੰਗ ਕੀਤੀ ਕਿ ਸੰਦੋਆ ਇਹ ਦੱਸਣ ਕਿ ਜਦੋਂ ਉਸ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ ਤਾਂ ਉਸ ਨੇ ਹੋਟਲ ਮਾਲਕ ਨੂੰ ਬਚਾਉਣ ਲਈ ਪੁਲਿਸ ’ਤੇ ਦਬਾਅ ਕਿਉਂ ਪਾਇਆ। ਇਸ ਸਬੰਧੀ ਸਬੂਤ ਜਲਦੀ ਜਨਤਕ ਕੀਤੇ ਜਾਣਗੇ।