Home » ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ ਗੱਡੀ ਪਲਟਣ ਕਾਰਨ ਇੱਕ ਭਾਰਤੀ ਨੌਜਵਾਨ ਸੈਲਾਨੀ ਦੀ ਮੌਤ 
Home Page News • India • World

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ ਗੱਡੀ ਪਲਟਣ ਕਾਰਨ ਇੱਕ ਭਾਰਤੀ ਨੌਜਵਾਨ ਸੈਲਾਨੀ ਦੀ ਮੌਤ 

Spread the news

 ਨਿਊਯਾਰਕ ਦੇ ਸੈਂਟਰਲ ਪਾਰਕ ਚ’ ਇੱਕ ਘੋੜਾ ਗੱਡੀ ਪਲਟਣ ਦੇ ਕਾਰਨ ਇੱਕ ਭਾਰਤੀ ਮੂਲ ਦੇ ਸੈਲਾਨੀ ਰੋਮਾਂਚ ਮਹਾਜਨ, 18 ਸਾਲ  ਜੋ ਆਪਣੇ ਪਰਿਵਾਰ ਨਾਲ ਅਮਰੀਕਾ ਗਿਆ ਹੋਇਆ ਸੀ, ਘੋੜਾ ਗੱਡੀ ਦੇ ਕੰਟਰੋਲ ਤੋਂ ਬਾਹਰ ਹੋਣ ਅਤੇ ਪਲਟਣ ਦੇ  ਕਾਰਨ ਸਿਰ ਵਿੱਚ ਗੰਭੀਰ  ਸੱਟਾਂ ਲੱਗਣ ਦੇ ਕਾਰਨ ਉਸ ਦੀ ਸਥਾਨਕ ਹਸਪਤਾਲ ਵਿੱਚ ਮੋਤ ਹੋ ਗਈ।ਜਿਸ ਨਾਲ ਪਰਿਵਾਰਕ ਛੁੱਟੀਆਂ ਪਰਿਵਾਰ ਲਈ ਇੱਕ ਦੁਖਾਂਤ ਵਿੱਚ ਬਦਲ ਗਈਆਂ।ਪੁਲਿਸ ਵੱਲੋਂ ਪੀੜਤ ਦੀ ਪਛਾਣ ਰੋਮਾਂਚ ਮਹਾਜਨ ਦੇ ਵਜੋਂ ਕੀਤੀ ਗਈ ਹੈ, ਜੋ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਅਮਰੀਕਾ ਘੁੰਮ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 2:47 ਵਜੇ ਚੈਰੀ ਹਿੱਲ ਅਤੇ ਬੈਥੇਸਡਾ ਫਾਊਂਟੇਨ ਦੇ ਨੇੜੇ ਵਾਪਰੀ, ਜੋ ਕਿ ਪਾਰਕ ਦੇ ਸਭ ਤੋਂ ਵਿਅਸਤ ਸੈਲਾਨੀ ਖੇਤਰਾਂ ਵਿੱਚੋਂ ਇੱਕ ਹੈ। ਜਾਣਕਾਰੀ ਅਨੁਸਾਰ, ਪਰਿਵਾਰ ਆਪਣੀ ਘੋੜਾ ਗੱਡੀ ਦੀ ਸਵਾਰੀ ਦੌਰਾਨ ਫੋਟੋਆਂ ਖਿੱਚਣ ਲਈ ਰੁਕਿਆ ਸੀ ਜਦੋਂ ਘੋੜਾ ਅਚਾਨਕ ਝੁਕ ਗਿਆ,ਅਤੇ ਡਰ ਗਿਆ,  ਜਿਸ ਕਾਰਨ ਗੱਡੀ ਸੜਕ ‘ਤੇ ਡਿੱਗ ਗਈ ਅਤੇ ਫਿਰ ਪਲਟ ਗਈ।ਡਰਾਈਵਰ ਵੱਲੋਂ ਗੱਡੀ ਛੱਡਣ ਤੋਂ ਬਾਅਦ ਘੋੜਾ ਟੱਕਰ ਮਾਰ ਗਿਆ, ਜਿਸ ਕਾਰਨ ਉਹ ਹੇਠਾ ਡਿੱਗ ਪਿਆ ਸਿਰ ਚ’ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੋਤ ਹੋ ਗਈ।ਚਸ਼ਮਦੀਦਾਂ ਨੇ ਦੱਸਿਆ ਕਿ ਭੀੜ-ਭੜੱਕੇ ਵਾਲੇ ਇਲਾਕੇ ਵਿੱਚੋਂ ਗੱਡੀ ਦੇ ਕੰਟਰੋਲ ਤੋਂ ਬਾਹਰ ਹੋਣ ਦੇ ਕਾਰਨ ਉਨ੍ਹਾਂ ਨੂੰ ਚੀਕਾਂ ਸੁਣਾਈ ਦਿੱਤੀਆਂ। ਜਦਕਿ ਉਸ ਦੇ ਮਾਤਾ -ਪਿਤਾ ਅਤੇ ਛੋਟਾ ਭਰਾ ਗੰਭੀਰ ਸੱਟਾਂ ਤੋ ਬੱਚ ਗਏ।