ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਸੋਸ਼ਲ ਮੀਡੀਆ ਰਾਹੀਂ ਕੋਰੀਅਰਾਂ ਦੀ ਭਰਤੀ ਕਰਨ ਵਾਲੇ ਇੱਕ ਡਰੱਗ ਸਿੰਡੀਕੇਟ ਦੇ ਮਾਮਲੇ ਵਿੱਚ ਕਸਟਮਜ਼ ਦੀ ਇੱਕ ਵੱਡੀ ਜਾਂਚ ਤੋਂ ਬਾਅਦ ਛੇ ਨੌਜਵਾਨ ਨਿਊਜ਼ੀਲੈਂਡਰ ਅਦਾਲਤਾਂ ਦਾ ਸਾਹਮਣੇ ਕਰ ਰਹੇ ਹਨ।
22 ਤੋਂ 25 ਸਾਲ ਦੀ ਉਮਰ ਦੇ ਛੇ ਕੋਰੀਅਰ ਅਤੇ ਪ੍ਰਬੰਧਕ, ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਹਨ, ਜਿਨ੍ਹਾਂ ‘ਤੇ ਕਲਾਸ ਏ ਨਿਯੰਤਰਿਤ ਡਰੱਗ – ਮੇਥਾਮਫੇਟਾਮਾਈਨ ਦੇ ਆਯਾਤ ਦਾ ਦੋਸ਼ ਲਗਾਇਆ ਗਿਆ ਹੈ। ਕਸਟਮਜ਼ ਦਾ ਦੋਸ਼ ਹੈ ਕਿ ਉਹ ਮਲੇਸ਼ੀਆ ਤੋਂ ਵਾਪਸੀ ਦੀਆਂ ਯਾਤਰਾਵਾਂ ‘ਤੇ ਸੂਟਕੇਸਾਂ ਦੇ ਅੰਦਰ ਅੰਦਾਜ਼ਨ 93 ਕਿਲੋਗ੍ਰਾਮ ਮੇਥਾਮਫੇਟਾਮਾਈਨ ਦੀ ਤਸਕਰੀ ਵਿੱਚ ਸਮੂਹਿਕ ਤੌਰ ‘ਤੇ ਸ਼ਾਮਲ ਸਨ।
ਨਸ਼ਾ ਤਸਕਰੀ ਦੇ ਮਾਮਲੇ ‘ਚ ਨਿਊਜ਼ੀਲੈਂਡਰ ਕਸਟਮਜ਼ ਵਿਭਾਗ ਨੇ 6 ਜਣੇ ਕੀਤੇ ਕਾਬੂ….












