Home » ਵੈਨੇਜ਼ੁਏਲਾ ‘ਚ ਇੱਕ ਮਿੰਟ ਦੇ ਅੰਦਰ ਦੋ ਵਾਰੀ ਆਇਆਂ ਜ਼ਬਰਦਸਤ ਭੂਚਾਲ,ਤਬਾਹੀ ਦਾ ਦਰਦਨਾਕ ਮੰਜ਼ਰ…..
Home Page News India World World News

ਵੈਨੇਜ਼ੁਏਲਾ ‘ਚ ਇੱਕ ਮਿੰਟ ਦੇ ਅੰਦਰ ਦੋ ਵਾਰੀ ਆਇਆਂ ਜ਼ਬਰਦਸਤ ਭੂਚਾਲ,ਤਬਾਹੀ ਦਾ ਦਰਦਨਾਕ ਮੰਜ਼ਰ…..

Spread the news


ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਬੁੱਧਵਾਰ ਸ਼ਾਮ ਇੱਕ ਤੋਂ ਬਾਅਦ ਇੱਕ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨਾਲ ਕੰਬ ਉੱਠਿਆ। ਮਹਿਜ਼ ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲਾਂ ਨੇ ਰਾਜਧਾਨੀ ਕਾਰਾਕਾਸ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ, ਜਦਕਿ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਪਹਿਲਾ ਭੂਚਾਲ ਰਿਕਟਰ ਪੈਮਾਨੇ ‘ਤੇ 7.1 ਤੀਬਰਤਾ ਦਾ ਸੀ। ਇਸ ਦਾ ਕੇਂਦਰ ਕੈਰੇਬੀਅਨ ਤੱਟ ‘ਤੇ ਸਥਿਤ ਮੋਰੋਨ ਸ਼ਹਿਰ ਦੇ ਪੱਛਮ ਵਿੱਚ ਅਤੇ ਰਾਜਧਾਨੀ ਕਾਰਾਕਾਸ ਤੋਂ ਲਗਭਗ 168 ਕਿਲੋਮੀਟਰ ਦੂਰ ਸੀ। ਭੂਚਾਲ ਦੀ ਡੂੰਘਾਈ 13 ਕਿਲੋਮੀਟਰ ਦਰਜ ਕੀਤੀ ਗਈ।ਪਹਿਲੇ ਝਟਕੇ ਦੇ ਮਹਿਜ਼ ਇੱਕ ਮਿੰਟ ਬਾਅਦ 7.5 ਤੀਬਰਤਾ ਦਾ ਦੂਜਾ ਅਤੇ ਵਧੇਰੇ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦਾ ਕੇਂਦਰ ਮੋਰੋਨ ਦੇ ਦੱਖਣ-ਪੱਛਮ ਵਿੱਚ ਲਗਭਗ 16 ਕਿਲੋਮੀਟਰ ਦੂਰ ਸਥਿਤ ਸੀ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਮਾਪੀ ਗਈ।

ਮਾਹਰਾਂ ਅਨੁਸਾਰ ਇਹ ਭੂਚਾਲ ਪਿਛਲੇ ਸੌ ਸਾਲਾਂ ਵਿੱਚ ਵੈਨੇਜ਼ੁਏਲਾ ਵਿੱਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਹਨ।
ਕਾਰਾਕਾਸ ਵਿੱਚ ਇਮਾਰਤਾਂ ਨੁਕਸਾਨੀਆਂ ਗਈਆਂ, ਲੋਕ ਘਰਾਂ ਤੋਂ ਬਾਹਰ ਨਿਕਲੇ

ਭੂਚਾਲ ਦੇ ਤੇਜ਼ ਝਟਕਿਆਂ ਨਾਲ ਰਾਜਧਾਨੀ ਕਾਰਾਕਾਸ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਕਈ ਥਾਵਾਂ ‘ਤੇ ਇਮਾਰਤਾਂ ਦੀਆਂ ਕੰਧਾਂ ਢਹਿ ਕੇ ਡਿੱਗ ਪਈਆਂ, ਜਿਸ ਕਾਰਨ ਅੰਦਰ ਰੱਖਿਆ ਫਰਨੀਚਰ ਤੱਕ ਸੜਕਾਂ ਤੋਂ ਸਾਫ਼ ਦਿਖਾਈ ਦੇਣ ਲੱਗਾ। ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਧੂੜ ਦੇ ਵੱਡੇ-ਵੱਡੇ ਗੁਬਾਰ ਉੱਠਦੇ ਦੇਖੇ ਗਏ।ਝਟਕਿਆਂ ਦੌਰਾਨ ਲੋਕ ਘਬਰਾ ਕੇ ਘਰਾਂ, ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ਤੋਂ ਬਾਹਰ ਨਿਕਲ ਆਏ। ਚਸ਼ਮਦੀਦਾਂ ਅਨੁਸਾਰ ਇਮਾਰਤਾਂ ਕਈ ਸੈਕਿੰਡਾਂ ਤੱਕ ਜ਼ੋਰ-ਜ਼ੋਰ ਨਾਲ ਹਿੱਲਦੀਆਂ ਰਹੀਆਂ।

ਕਾਰਾਕਾਸ ਨਿਵਾਸੀ ਰੌਬਰਟੋ ਡਾਮਾਸ ਨੇ ਦੱਸਿਆ, “ਇਮਾਰਤ ਇੱਕ ਪਾਸੇ ਤੋਂ ਦੂਜੇ ਪਾਸੇ ਬੁਰੀ ਤਰ੍ਹਾਂ ਝੂਲ ਰਹੀ ਸੀ। ਇਸ ਦੀ ਤਾਕਤ ਅਦਭੁਤ ਸੀ। ਅਸੀਂ ਸੜਕ ‘ਤੇ ਚੱਲ ਰਹੇ ਸੀ ਅਤੇ ਝਟਕਿਆਂ ਕਾਰਨ ਖੁਦ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ। ਅਪਾਰਟਮੈਂਟ ਦੇ ਅੰਦਰ ਲਗਭਗ ਹਰ ਸਾਮਾਨ ਡਿੱਗ ਗਿਆ। ਸ਼ੁਕਰ ਹੈ ਕਿ ਅਸੀਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।”