Home » ਮਾਊਂਟ ਵੈਲਿੰਗਟਨ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਬਜ਼ੁਰਗ ਔਰਤ ਹੋਈ ਗੰਭੀਰ ਜ਼ਖ਼ਮੀ….
Home Page News New Zealand Local News NewZealand

ਮਾਊਂਟ ਵੈਲਿੰਗਟਨ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਬਜ਼ੁਰਗ ਔਰਤ ਹੋਈ ਗੰਭੀਰ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ‘ਚ ਅੱਜ ਸਵੇਰੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਬਜ਼ੁਰਗ ਔਰਤ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਹ ਘਟਨਾ ਸਵੇਰੇ 11.15 ਵਜੇ ਦੇ ਕਰੀਬ ਮਾਊਂਟ ਵੈਲਿੰਗਟਨ ਹਾਈਵੇਅ ‘ਤੇ, ਵੂਲਵਰਥਸ ਦੇ ਸਾਹਮਣੇ ਅਤੇ ਸਿਲਵੀਆ ਪਾਰਕ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਵਾਪਰੀ। ਸੇਂਟ ਜੌਨ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਗੰਭੀਰ ਜ਼ਖਮੀ ਔਰਤ ਨੂੰ ਇਲਾਜ ਲਈ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।ਚਾਰ ਪੁਲਿਸ ਕਾਰਾਂ, ਇੱਕ ਐਂਬੂਲੈਂਸ, ਇੱਕ ਓਪਰੇਸ਼ਨ ਮੈਨੇਜਰ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਮੌਕੇ ਤੇ ਮੌਜੂਦ ਸਨ।ਇੱਕ ਸਥਾਨਕ ਵਿਅਕਤੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਔਰਤ ਨੂੰ “ਕਾਫ਼ੀ ਸਮੇਂ ਤੋਂ” ਜਾਣਦਾ ਹੈ ਅਤੇ ਕਿਹਾ ਕਿ ਉਹ 90 ਦੇ ਕਰੀਬ ਦੀ ਉਮਰ ਦੀ ਹੈ ਉਹ ਅਤੇ ਹੋਰ ਭਾਈਚਾਰੇ ਦੇ ਮੈਂਬਰ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸਨੇ ਕਿਹਾ ਕਿ ਉਹ ਇਕੱਲੀ ਰਹਿੰਦੀ ਸੀ।