Home » ਦੱਖਣੀ ਆਕਲੈਂਡ ਦੇ ਪੇਂਡੂ ਇਲਾਕੇ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News New Zealand Local News NewZealand

ਦੱਖਣੀ ਆਕਲੈਂਡ ਦੇ ਪੇਂਡੂ ਇਲਾਕੇ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਦੱਖਣੀ ਆਕਲੈਂਡ ਦੇ ਪੇਂਡੂ ਇਲਾਕੇ ਗਲੇਨਬਰੂਕ ਵਿੱਚ ਇੱਕ ਕੰਮ ਵਾਲੀ ਥਾਂ ‘ਤੇ ਵਾਪਰੀ ਘਟਨਾ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਦੁਪਹਿਰ 2 ਵਜੇ ਗਲੇਨਬਰੂਕ ਰੋਡ ‘ਤੇ ਇੱਕ ਪਤੇ ‘ਤੇ ਬੁਲਾਇਆ ਗਿਆ।
ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ।ਇਸ ਤੋਂ ਪਹਿਲਾਂ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਬਚਾਅ ਹੈਲੀਕਾਪਟਰ, ਇੱਕ ਐਂਬੂਲੈਂਸ ਅਤੇ ਦੋ ਤੇਜ਼ ਜਵਾਬੀ ਵਾਹਨਾਂ ਦੇ ਨਾਲ ਘਟਨਾ ਸਥਾਨ ‘ਤੇ ਭੇਜੇ ਗਏ ਹਨ।
ਪੁਲਿਸ ਨੇ ਘਟਨਾ ਬਾਰੇ ਵਰਕਸੇਫ ਨੂੰ ਸੂਚਿਤ ਕੀਤਾ ਜਿਨਾਂ ਵੱਲੋਂ ਮਾਮਲੇ ਦੇ ਜਾਂਚ ਕੀਤੀ ਜਾਵੇਗੀ।