Home » ਨਿਊਜ਼ੀਲੈਂਡ ‘ਚ 50 ਡਾਲਰ ਦੇ ਨਕਲੀ ਨੋਟਾਂ ਦੀ ਭਰਮਾਰ,ਪੁਲਿਸ ਨੇ ਕਾਰੋਬਾਰੀ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
Home Page News New Zealand Local News NewZealand

ਨਿਊਜ਼ੀਲੈਂਡ ‘ਚ 50 ਡਾਲਰ ਦੇ ਨਕਲੀ ਨੋਟਾਂ ਦੀ ਭਰਮਾਰ,ਪੁਲਿਸ ਨੇ ਕਾਰੋਬਾਰੀ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Spread the news

ਆਕਲੈਂਡ(ਰੰਧਾਵਾ)ਨਿਊਜ਼ੀਲੈਂਡ ਦੇ Whangārei ਸਮੇਤ ਕਈ ਇਲਾਕਿਆਂ ਵਿੱਚ ਨਕਲੀ $50 ਦੇ ਨੋਟ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਅਤੇ ਕਾਰੋਬਾਰੀਆਂ ਨੇ ਖਾਸ ਕਰਕੇ ਛੋਟੇ ਕਾਰੋਬਾਰਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।ਰਿਪੋਰਟਾਂ ਮੁਤਾਬਕ ਇਹ ਨੋਟ ਪਹਿਲੀ ਨਜ਼ਰ ਵਿੱਚ ਅਸਲੀ ਵਰਗੇ ਲੱਗਦੇ ਹਨ ਅਤੇ ਕੁਝ ਵਿੱਚ ਨਕਲੀ ਸੁਰੱਖਿਆ ਨਿਸ਼ਾਨ ਤੇ ਹੋਲੋਗ੍ਰਾਮ ਵੀ ਲਗਾਏ ਗਏ ਹਨ। ਇਸ ਕਾਰਨ ਕਈ ਦੁਕਾਨਾਂ ਵਿੱਚ ਇਹ ਨੋਟ ਅਣਜਾਣੇ ਵਿੱਚ ਸਵੀਕਾਰ ਕਰ ਲਏ ਗਏ।ਕਾਰੋਬਾਰੀਆਂ ਦਾ ਕਹਿਣਾ ਹੈ ਕਿ ਠੱਗ ਅਕਸਰ ਰੁੱਝੇ ਸਮੇਂ ਦਾ ਫਾਇਦਾ ਚੁੱਕਦੇ ਹਨ, ਜਦੋਂ ਕਰਮਚਾਰੀਆਂ ਕੋਲ ਹਰ ਨੋਟ ਦੀ ਜਾਂਚ ਕਰਨ ਲਈ ਘੱਟ ਸਮਾਂ ਹੁੰਦਾ ਹੈ।ਪੁਲਿਸ ਦੀ ਸਲਾਹ ਹੈ ਕਿ ਜੇ ਕਿਸੇ ਨੋਟ ‘ਤੇ ਸ਼ੱਕ ਹੋਵੇ ਤਾਂ ਉਸਨੂੰ ਘੱਟ ਤੋਂ ਘੱਟ ਹੱਥ ਲਗਾਓ, ਸੰਭਾਲ ਕੇ ਰੱਖੋ ਅਤੇ ਤੁਰੰਤ 105 ‘ਤੇ ਪੁਲਿਸ ਨੂੰ ਸੂਚਿਤ ਕਰੋ।