Home » ਕੈਨੇਡਾ ਸਰਕਾਰ ਨੇ ਹੁਣ ਇਸ ਕੈਟਾਗਰੀ ਲਈ PR ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਲੈਣ ‘ਤੇ ਲਗਾਈ ਰੋਕ….
Home Page News India World World News

ਕੈਨੇਡਾ ਸਰਕਾਰ ਨੇ ਹੁਣ ਇਸ ਕੈਟਾਗਰੀ ਲਈ PR ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਲੈਣ ‘ਤੇ ਲਗਾਈ ਰੋਕ….

Spread the news

ਕੈਨੇਡਾ ਸਰਕਾਰ ਨੇ 2026 ਦੌਰਾਨ Parents and Grandparents Program (PGP) ਤਹਿਤ ਨਵੀਆਂ ਸਥਾਈ ਨਿਵਾਸ (PR) ਸਪਾਂਸਰਸ਼ਿਪ ਅਰਜ਼ੀਆਂ ਸਵੀਕਾਰ ਨਾ ਕਰਨ ਦਾ ਫ਼ੈਸਲਾ ਬਰਕਰਾਰ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਇਸ ਸਾਲ ਨਵੇਂ ਸਪਾਂਸਰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ PR ਲਈ ਸਪਾਂਸਰ ਨਹੀਂ ਕਰ ਸਕਣਗੇ ਅਤੇ ਸਰਕਾਰ ਨਵੀਆਂ ਅਰਜ਼ੀਆਂ ਨਹੀਂ ਲਵੇਗੀ ਬਲਕਿ ਪੁਰਾਣੀਆਂ ਅਰਜ਼ੀਆਂ ਤੇ ਹੀ ਕੰਮ ਹੋਵੇਗਾ।

ਇਮੀਗ੍ਰੇਸ਼ਨ ਵਿਭਾਗ (IRCC) ਸਿਰਫ਼ 2025 ਦੇ ਇੰਟੇਕ ਅਧੀਨ ਪਹਿਲਾਂ ਹੀ ਜਮ੍ਹਾਂ ਹੋਈਆਂ ਅਰਜ਼ੀਆਂ ਦੀ ਪ੍ਰਕਿਰਿਆ ਜਾਰੀ ਰੱਖੇਗਾ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਭਵਿੱਖ ਵਿੱਚ ਨਵੇਂ ਇੰਟੇਕ ਬਾਰੇ ਫ਼ੈਸਲਾ ਬਾਅਦ ਵਿੱਚ ਐਲਾਨਿਆ ਜਾਵੇਗਾ। ਜਿਨ੍ਹਾਂ ਪਰਿਵਾਰਾਂ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਹੈ, ਉਨ੍ਹਾਂ ਲਈ ਫਿਲਹਾਲ ਸੁਪਰ ਵੀਜ਼ਾ (Super Visa) ਸਭ ਤੋਂ ਮੁੱਖ ਵਿਕਲਪ ਬਣਿਆ ਹੋਇਆ ਹੈ।

ਤਾਜ਼ਾ ਇਮੀਗ੍ਰੇਸ਼ਨ ਲੈਵਲਜ਼ ਪਲਾਨ ਅਨੁਸਾਰ, ਕੈਨੇਡਾ ਦੀ ਫੈਡਰਲ ਸਰਕਾਰ ਨੇ Parents and Grandparents Program (PGP) ਤਹਿਤ 2026, 2027 ਅਤੇ 2028 ਲਈ ਹਰ ਸਾਲ 15,000 ਸਥਾਈ ਨਿਵਾਸ (PR) ਦਾਖ਼ਲਿਆਂ ਦਾ ਟੀਚਾ ਨਿਰਧਾਰਤ ਕੀਤਾ ਹੈ। ਜਿਨ੍ਹਾਂ ਲੋਕਾਂ ਨੇ ਜੁਲਾਈ 2025 ਵਿੱਚ PGP ਅਧੀਨ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ਲਈ ਕਿਊਬੈਕ ਤੋਂ ਬਾਹਰ ਵੱਸਣ ਵਾਲਿਆਂ ਦੀਆਂ ਅਰਜ਼ੀਆਂ ਦੀ ਬਾਕੀ ਰਹਿੰਦੀ ਪ੍ਰੋਸੈਸਿੰਗ ਦਾ ਅੰਦਾਜ਼ਨ ਸਮਾਂ 18 ਮਹੀਨੇ ਹੈ, ਜਦਕਿ ਕਿਊਬੈਕ ਵਿੱਚ ਵੱਸਣ ਦੇ ਇੱਛੁਕ ਅਰਜ਼ੀਦਾਰਾਂ ਲਈ ਇਹ ਸਮਾਂ ਲਗਭਗ 54 ਮਹੀਨੇ ਹੈ।