Home » ਆਕਲੈਂਡ ਦੇ ਮੋਟਰਵੇਅ ‘ਤੇ ਸਵੇਰੇ-ਸਵੇਰੇ ਹੋਏ ਵੱਖ-ਵੱਖ ਹਾਦਸਿਆਂ ਕਾਰਨ ਰਾਹਗੀਰਾਂ ਨੂੰ ਕਰਨਾ ਪਿਆ ਮੁਸ਼ਕਿਲ ਦਾ ਸਾਹਮਣਾ….
Home Page News New Zealand Local News NewZealand

ਆਕਲੈਂਡ ਦੇ ਮੋਟਰਵੇਅ ‘ਤੇ ਸਵੇਰੇ-ਸਵੇਰੇ ਹੋਏ ਵੱਖ-ਵੱਖ ਹਾਦਸਿਆਂ ਕਾਰਨ ਰਾਹਗੀਰਾਂ ਨੂੰ ਕਰਨਾ ਪਿਆ ਮੁਸ਼ਕਿਲ ਦਾ ਸਾਹਮਣਾ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਵਿੱਚ ਅੱਜ ਸਵੇਰੇ ਦੋ ਵੱਖ-ਵੱਖ ਮੋਟਰਵੇਅ ਹਾਦਸਿਆਂ ਕਾਰਨ ਵਾਹਨ ਚਾਲਕਾਂ ਭਾਰੀ ਪ੍ਰੇਸ਼ਾਨੀ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ।ਨੋਰਥ ਆਕਲੈਂਡ ‘ਚ ਮੋਟਰਵੇਅ –1 ਤੇ ਸਵੇਰੇ ਲਗਭਗ 6:40 ਵਜੇ ਅੱਪਰ ਹਾਰਬਰ ਹਾਈਵੇਅ ਦੇ ਆਨ-ਰੈਂਪ ਨੇੜੇ ਤਿੰਨ ਗੱਡੀਆਂ ਦੀ ਟੱਕਰ ਹੋਈ। ਹਾਦਸੇ ਕਾਰਨ ਸ਼ਹਿਰ ਵੱਲ ਜਾਂਦੀ ਇੱਕ ਲੇਨ ਬੰਦ ਹੋ ਗਈ।
ਸਾਊਥਵੈਸਟਰਨ ਮੋਟਰਵੇਅ ‘ਤੇ ਉਨੀਹੰਗਾ ‘ਚ ਸਵੇਰੇ 7 ਵਜੇ ਤੋਂ ਕੁਝ ਸਮੇਂ ਬਾਅਦ ਨੀਲਸਨ ਸਟ੍ਰੀਟ ਦੇ ਆਨ-ਰੈਂਪ ਨੇੜੇ ਦੋ ਗੱਡੀਆਂ ਦਾ ਹਾਦਸਾ ਹੋਇਆ। ਇੱਥੇ ਵੀ ਦੱਖਣ ਵੱਲ ਜਾਂਦੀ ਇੱਕ ਲੇਨ ਬੰਦ ਹੋ ਗਈ।ਰਾਹਤ ਦੀ ਗੱਲ ਹੈ ਕਿ ਦੋਵਾਂ ਹਾਦਸਿਆਂ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਡਰਾਈਵਰਾਂ ਨੂੰ ਵਾਧੂ ਸਮਾਂ ਰੱਖਣ, ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਸੰਭਵ ਹੋਵੇ ਤਾਂ ਬਦਲਵਾਂ ਰਸਤਾ ਵਰਤਣ ਦੀ ਸਲਾਹ ਦਿੱਤੀ।