Home » ਆਸਟ੍ਰੇਲੀਆ ‘ਚ ਵਾਪਰੇ ਦਰਦਨਾਕ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌ,ਤ….
Home Page News India NewZealand World

ਆਸਟ੍ਰੇਲੀਆ ‘ਚ ਵਾਪਰੇ ਦਰਦਨਾਕ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌ,ਤ….

Spread the news

ਆਸਟ੍ਰੇਲੀਆ ਤੋਂ ਬਟਾਲਾ ਦੇ ਪਿੰਡ ਵੈਰੋਨੰਗਲ ਲਈ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ 29 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਸੰਧੂ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਸੰਧੂ ਸਾਲ 2018 ਵਿੱਚ ਰੋਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਗਏ ਸਨ ਅਤੇ ਉੱਥੇ ਟ੍ਰੇਲਰ ਚਾਲਕ ਵਜੋਂ ਕੰਮ ਕਰ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੈਲਬਰਨ ਤੋਂ ਸਿਡਨੀ ਜਾਣ ਵਾਲੇ ਹਾਈਵੇਅ ’ਤੇ ਵਾਪਰਿਆ। ਸੁਖਜਿੰਦਰ ਸਿੰਘ ਦਾ ਟ੍ਰੇਲਰ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਟੈਂਕਰ ਨਾਲ ਟਕਰਾ ਗਿਆ। ਟ੍ਰੇਲਰ ਵਿੱਚ ਜਲਣਸ਼ੀਲ ਸਮੱਗਰੀ ਨਾਲ ਭਰੇ ਡਰੰਮ ਮੌਜੂਦ ਹੋਣ ਕਾਰਨ ਟੱਕਰ ਤੋਂ ਤੁਰੰਤ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਟ੍ਰੇਲਰ ਨੂੰ ਅੱਗ ਲੱਗ ਗਈ।ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਹਾਦਸੇ ਦੀ ਜਾਣਕਾਰੀ ਆਸਟ੍ਰੇਲੀਆ ਵਿੱਚ ਰਹਿੰਦੇ ਸੁਖਜਿੰਦਰ ਸਿੰਘ ਦੇ ਦੋਸਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।