ਅਮਰੀਕਾ ਦੇ ਮੈਰੀਲੈਂਡ (Maryland) ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ’ਤੇ ਆਪਣੇ 1, 2 ਅਤੇ 4 ਸਾਲ ਦੇ ਤਿੰਨ ਮਾਸੂਮ ਬੱਚਿਆਂ ਨੂੰ ਕਾਰ ਵਿੱਚ ਛੱਡ ਕੇ ਵਾਲਮਾਰਟ (Walmart) ਵਿੱਚ ਖਰੀਦਦਾਰੀ ਕਰਨ ਜਾਣ ਦਾ ਦੋਸ਼ ਲੱਗਿਆ ਹੈ। ਪੁਲਿਸ ਰਿਪੋਰਟਾਂ ਮੁਤਾਬਕ ਮਾਂ ਬੱਚਿਆਂ ਨੂੰ ਲਗਭਗ 40 ਮਿੰਟ ਤੱਕ ਕਾਰ ਵਿੱਚ ਛੱਡ ਕੇ ਗਈ ਸੀ।
ਘਟਨਾ ਦੇ ਸਮੇਂ ਬਾਹਰ ਦਾ ਤਾਪਮਾਨ ਲਗਭਗ 97°F (36°C) ਸੀ, ਜਿਸ ਕਾਰਨ ਕਾਰ ਦੇ ਅੰਦਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵਧ ਸਕਦਾ ਸੀ ਅਤੇ ਬੱਚਿਆਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਸੀ।
ਖ਼ੁਸ਼ਕਿਸਮਤੀ ਨਾਲ, ਇੱਕ ਆਫ਼-ਡਿਊਟੀ ਪੁਲਿਸ ਅਧਿਕਾਰੀ ਦੀ ਨਜ਼ਰ ਕਾਰ ਵਿੱਚ ਬੈਠੇ ਬੱਚਿਆਂ ’ਤੇ ਪੈ ਗਈ, ਜਿਸਨੇ ਤੁਰੰਤ ਮਦਦ ਲਈ ਕਾਲ ਕੀਤੀ। ਮੌਕੇ ’ਤੇ ਪਹੁੰਚ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱઢ ਲਿਆ ਗਿਆ। ਤਿੰਨੇ ਬੱਚੇ ਸੁਰੱਖਿਅਤ ਹਨ ਅਤੇ ਮਾਂ ਵਿਰੁੱਧ ਬੱਚਿਆਂ ਦੀ ਅਣਦੇਖੀ (Child Neglect) ਦੇ ਦੋਸ਼ ਤਹਿਤ ਕਾਰਵਾਈ ਕੀਤੀ ਗਈ ਹੈ।













