Home » ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ’ਚ ਪੰਜਾਬੀ ਸਿੱਖ ਨੌਜਵਾਨ ਦੀ ਮੌਤ….
Home Page News India India News World

ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ’ਚ ਪੰਜਾਬੀ ਸਿੱਖ ਨੌਜਵਾਨ ਦੀ ਮੌਤ….

Spread the news

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੋਗਪੁਰ ਸ਼ਹਿਰ ਦੇ ਵਸਨੀਕ ਪੰਜਾਬੀ ਨੌਜਵਾਨ ਜਸਪਾਲ ਸਿੰਘ ਗੋਰਾ (34) ਦੀ ਅੱਜ ਅਮਰੀਕਾ ਦੀ ਯੂਬਾ ਸਿਟੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਪੂਰੇ ਭੋਗਪੁਰ ਇਲਾਕੇ ’ਚ ਸੋਗ ਦਾ ਮਾਹੌਲ ਹੈ। ਇਸ ਕਾਰਨ ਪਰਿਵਾਰ ਡੂੰਘੇ ਸਦਮੇ ’ਚ ਹੈ। ਜਸਪਾਲ ਸਿੰਘ ਗੋਰਾ ਦੇ ਪਿਤਾ ਬਿਕਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਸਪਾਲ ਸਿੰਘ ਗੋਰਾ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਮੌਕੇ ਪਰਿਵਾਰ ਨਾਲ ਇਲਾਕੇ ਦੀਆਂ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।