ਤੇਲੰਗਾਨਾ ਦੀ ਰਹਿਣ ਵਾਲੀ ਇਕ 44 ਸਾਲਾ ਭਾਰਤੀ ਸਾਫਟਵੇਅਰ ਇੰਜੀਨੀਅਰ ਸ਼੍ਰੀਪਤੀ ਦੀਪਾ ਰੈੱਡੀ ਦੀ ਕਾਰ- ਸੜਕ ਹਾਦਸੇ ਚ’ ਮੌਤ ਹੋ ਗਈ, ਨਿਊ ਜਰਸੀ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਨਾਲ ਉਸ ਦੀ ਕਾਰ ਟਕਰਾਉਣ ਤੋਂ ਬਾਅਦ ਉਹ ਮੌਕੇ ਤੇ ਹੀ ਮਾਰੀ ਗਈ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਉਹ ਭਾਰਤ ਵਾਪਸ ਘਰ ਜਾਣ ਵਾਲੀ ਸੀ। ਉਸ ਦੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ। ਮ੍ਰਿਤਕ ਤੇਲੰਗਾਨਾ ਦੇ ਰੰਗਾ ਰੈੱਡੀ ਜ਼ਿਲ੍ਹੇ ਦੇ ਮਡਗੁਲਾ ਮੰਡਲ ਦੀ ਰਹਿਣ ਵਾਲੀ ਸੀ। ਅਤੇ ਉਹ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਲਗਭਗ ਦੋ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਅਧਿਕਾਰੀਆਂ ਨੇ ਟੱਕਰ ਦੇ ਸਹੀ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਵਾਹਨ ਜਾਂ ਸੰਭਾਵਿਤ ਦੋਸ਼ਾਂ ਬਾਰੇ ਅਜੇ ਤੱਕ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਮ੍ਰਿਤਕ ਦੀਪਾ ਰੈਡੀ ਉਹ ਰਾਮਕ੍ਰਿਸ਼ਨ ਰੈਡੀ ਨਾਲ ਵਿਆਹ ਕਰਨ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਚਲੀ ਗਈ, ਅਤੇ ਇਹ ਜੋੜਾ ਨਿਊ ਜਰਸੀ ਵਿੱਚ ਸੈਟਲ ਹੋ ਗਿਆ ਸੀ, ਜਿੱਥੇ ਦੋਵੇਂ ਸੂਚਨਾ ਤਕਨਾਲੋਜੀ ਖੇਤਰ ਵਿੱਚ ਕੰਮ ਕਰਦੇ ਸਨ, ਦੀਪਾ ਰੈੱਡੀ ਦੇ ਪਰਿਵਾਰ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਹੀ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਅਮਰੀਕਾ ‘ਚ ਭਾਰਤੀ ਮੂਲ ਦੀ ਸਾਫਟਵੇਅਰ ਇੰਜੀਨੀਅਰ ਔਰਤ ਦੀ ਸੜਕ ਹਾਦਸੇ ਵਿੱਚ ਮੌਤ…
2 days ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,098
- India5,268
- India Entertainment130
- India News3,345
- India Sports228
- KHABAR TE NAZAR3
- LIFE66
- Movies48
- Music84
- New Zealand Local News3,153
- NewZealand3,479
- Punjabi Articules7
- Religion1,144
- Sports225
- Sports220
- Technology32
- Travel55
- Uncategorized62
- World2,429
- World News2,015
- World Sports213













Add Comment