Home » ਫ਼ਿਜੀ ਦੇ ਸਮੁੰਦਰ ‘ਚ ਨਿਊਜ਼ੀਲੈਂਡ ਦੇ ਡਾਈਵਰ ‘ਤੇ ਸ਼ਾਰਕ ਨੇ ਕੀਤਾ ਹਮਲਾ…..
Home Page News New Zealand Local News NewZealand

ਫ਼ਿਜੀ ਦੇ ਸਮੁੰਦਰ ‘ਚ ਨਿਊਜ਼ੀਲੈਂਡ ਦੇ ਡਾਈਵਰ ‘ਤੇ ਸ਼ਾਰਕ ਨੇ ਕੀਤਾ ਹਮਲਾ…..

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਫ਼ਿਜੀ ਦੇ ਸਮੁੰਦਰੀ ਖੇਤਰ ਵਿੱਚ ਸਪੀਅਰਫ਼ਿਸ਼ਿੰਗ ਕਰ ਰਹੇ ਨਿਊਜ਼ੀਲੈਂਡ ਦੇ ਫ਼ਿਸ਼ਿੰਗ ਇਨਫਲੂਐਂਸਰ ਹੈਨਰੀ ਗਿਬਸ (Henry Gibbs) ‘ਤੇ ਇੱਕ ਸ਼ਾਰਕ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਸ਼ਾਰਕ ਨੇ ਉਸ ਦੀ ਲੱਤ ‘ਤੇ ਕੱਟ ਮਾਰਿਆ ਅਤੇ ਪੂਰੀ ਘਟਨਾ ਉਸ ਦੇ ਅੰਡਰਵਾਟਰ ਕੈਮਰੇ ਵਿੱਚ ਰਿਕਾਰਡ ਹੋ ਗਈ।

ਹਮਲੇ ਤੋਂ ਬਾਅਦ ਉਸ ਦੇ ਸਾਥੀਆਂ ਨੇ ਤੁਰੰਤ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀਆਂ ਚਾਰ ਸਰਜਰੀਆਂ ਅਤੇ ਸਕਿਨ ਗ੍ਰਾਫਟ ਕੀਤੀ ਗਈ। ਡਾਕਟਰਾਂ ਮੁਤਾਬਕ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ।

ਹੈਨਰੀ ਗਿਬਸ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਹਰਾਂ ਨੇ ਸਮੁੰਦਰ ਵਿੱਚ ਡਾਈਵਿੰਗ ਜਾਂ ਸਪੀਅਰਫ਼ਿਸ਼ਿੰਗ ਕਰਨ ਵਾਲਿਆਂ ਨੂੰ ਸ਼ਾਰਕ ਵਾਲੇ ਖੇਤਰਾਂ ਵਿੱਚ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।