ਭਾਰਤੀ ਨੌਜਵਾਨ ਰੌਸ਼ਨ ਸ਼ਾਹ (22), ਜੋ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ’ਤੇ ਪੜ੍ਹ ਰਿਹਾ ਸੀ, ਨੂੰ ਅਮਰੀਕੀ ਅਦਾਲਤ ਨੇ ਬਜ਼ੁਰਗਾਂ ਨੂੰ ਠੱਗਣ ਦੇ ਮਾਮਲੇ ਵਿੱਚ 4 ਸਾਲ ਦੀ ਕੈਦ ਸੁਣਾਈ ਹੈ।
ਉਸ ’ਤੇ ਇਲਜ਼ਾਮ ਸੀ ਕਿ ਉਸ ਨੇ ਭਾਰਤ ਵਿਚਲੇ ਸਾਥੀਆਂ ਨਾਲ ਮਿਲ ਕੇ 15 ਬਜ਼ੁਰਗਾਂ ਤੋਂ 37 ਲੱਖ ਡਾਲਰ ਤੋਂ ਵੱਧ ਰਕਮ ਧੋਖੇ ਨਾਲ ਲਈ। ਫੋਨ ਰਾਹੀਂ ਪੀੜਤਾਂ ਨੂੰ ਡਰਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਪਛਾਣ ਚੋਰੀ ਹੋ ਗਈ ਹੈ, ਫਿਰ ਰੌਸ਼ਨ ਖ਼ੁਦ “ਫੈਡਰਲ ਏਜੰਟ” ਬਣ ਕੇ ਨਕਦੀ ਤੇ ਸੋਨਾ ਲੈਣ ਲਈ ਅਮਰੀਕਾ ਆਉਂਦਾ ਸੀ। 2025 ਦੀਆਂ ਗਰਮੀਆਂ ਵਿੱਚ ਵਿਸਕੌਨਸਿਨ ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਨੂੰ ਇਹ ਸਜ਼ਾ ਮਿਲੀ ਹੈ।
ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਠੱਗੀ ਮਾਰਨ ਦੇ ਮਾਮਲੇ ‘ਚ ਭਾਰਤੀ ਨੌਜਵਾਨ ਨੂੰ ਹੋਈ ਕੈਦ…..













Add Comment