ਅਮਰੀਕੀ ਜੱਜ ਨਿਕੋਲਸ ਗਾਰਾਫਿਸ ਨੇ ਲੰਘੇ ਸੋਮਵਾਰ ਭਾਰਤੀ ਖ਼ਰਬਪਤੀ ਗੌਤਮ ਅਡਾਨੀ ਖਿਲਾਫ਼ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਫੌਜਦਾਰੀ ਚਾਰਜ ਖਾਰਜ ਕਰ ਦਿੱਤੇ ਹਨ। ਇਹ ਫੈਸਲਾ ਨਿਆਂ ਵਿਭਾਗ (DOJ) ਦੀ ਬੇਨਤੀ ’ਤੇ ਆਇਆ ਹੈ, ਜਿਸ ਨੇ ਪਿਛਲੇ ਮਈ ਦੌਰਾਨ ਇਹ ਚਰਚਿਤ ਮਾਮਲਾ ਛੱਡਣ ਦਾ ਫੈਸਲਾ ਕੀਤਾ ਸੀ। ਜੱਜ ਨੇ ਕਿਹਾ ਕਿ ਅਡਾਨੀ ਦੀ 1 ਅਰਬ ਡਾਲਰ ਅਮਰੀਕਾ ਵਿੱਚ ਨਿਵੇਸ਼ ਦੀ ਵਚਨਬੱਧਤਾ ਦਾ ਇਸ ਫੈਸਲੇ ’ਤੇ ਕੋਈ ਅਸਰ ਨਹੀਂ ਸੀ ਪਰ ਫੈਸਲਾ ਲੈਣ ਦੀ ਪ੍ਰਕਿਰਿਆ ਜਿਸ ਢੰਗ ਨਾਲ ਹੋਈ ਉਸਨੂੰ ਚਿੰਤਾਜਨਕ ਦੱਸਿਆ ਹੈ। ਦੱਸਣਯੋਗ ਹੈ ਕਿ ਗੌਤਮ ਅਡਾਨੀ ਭਾਰਤ ਸਰਕਾਰ ਦੇ ਅਤਿ ਨੇੜਲਿਆਂ ਵਿੱਚੋਂ ਇੱਕ ਹਨ।
ਗੌਤਮ ਅਡਾਨੀ ’ਤੇ 2024 ਵਿੱਚ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਅਤੇ ਅਮਰੀਕੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਗਏ ਸਨ। ਗੌਤਮ ਅਡਾਨੀ ਗਰੁੱਪ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਗੌਤਮ ਅਡਾਨੀ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ, “ਮੈਂ ਅਦਾਲਤੀ ਪ੍ਰਕਿਰਿਆ ਲਈ ਸਤਿਕਾਰ ਨਾਲ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ।”। ਦੱਸਣਯੋਗ ਇਹ ਵੀ ਹੈ ਕਿ ਇੰਨਾ ਦੋਸ਼ਾਂ ਨੂੰ ਭਾਰਤ ਸਰਕਾਰ ਤੇ ਇੱਕ ਤਰ੍ਹਾਂ ਨਾਲ ਦਬਾਅ ਬਣਾਉਣ ਦੀ ਨੀਤੀ ਵਜੋਂ ਵੀ ਵੇਖਿਆ ਜਾ ਰਿਹਾ ਸੀ।













