Home » ਜੇਕਰ ਟੁੱਟਿਆ CUSMA ਸਮਝੌਤਾ ਤਾਂ ਕੈਨੇਡਾ ਵਿੱਚ 1 ਲੱਖ ਤੋਂ ਵੱਧ ਜਾਣਗੀਆਂ ਨੌਕਰੀਆਂ….
Home Page News • World • World News

ਜੇਕਰ ਟੁੱਟਿਆ CUSMA ਸਮਝੌਤਾ ਤਾਂ ਕੈਨੇਡਾ ਵਿੱਚ 1 ਲੱਖ ਤੋਂ ਵੱਧ ਜਾਣਗੀਆਂ ਨੌਕਰੀਆਂ….

Spread the news

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸਬੰਧਾਂ ਨੂੰ ਲੈ ਕੇ ਇੱਕ ਅਨੁਮਾਨ ਸਾਹਮਣੇ ਆਇਆ ਹੈ । ਇੱਕ ਨਵੀਂ ਆਰਥਿਕ ਰਿਪੋਰਟ ਮੁਤਾਬਕ ਜੇ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤਾ (CUSMA) ਖਤਮ ਹੋ ਜਾਂਦਾ ਹੈ ਤਾਂ ਕੈਨੇਡਾ ਨੂੰ ਲਗਭਗ 1,02,000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ।

Canadian American Business Council ਲਈ Oxford Economics ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ CUSMA ਦੇ ਵੱਖ-ਵੱਖ ਸੰਭਾਵਿਤ ਭਵਿੱਖੀ ਦ੍ਰਿਸ਼ਾਂ ਦਾ ਮੁਲਾਂਕਣ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਸਮਝੌਤਾ ਖਤਮ ਹੋਣ ਦੀ ਸਥਿਤੀ ਵਿੱਚ ਅਮਰੀਕਾ ਨੂੰ ਵੀ 2027 ਦੌਰਾਨ ਲਗਭਗ 2,14,000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ।

ਕੈਨੇਡਾ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿੱਚ ਆਟੋਮੋਬਾਈਲ, ਧਾਤੂ, ਮਸ਼ੀਨਰੀ, ਇਲੈਕਟ੍ਰਾਨਿਕਸ, ਕੈਮੀਕਲ, ਲੱਕੜ ਅਤੇ ਪੇਪਰ ਉਤਪਾਦ ਸ਼ਾਮਲ ਹਨ। Ontario, Quebec, Manitoba ਅਤੇ New Brunswick ਨੂੰ ਵੀ ਵੱਡਾ ਆਰਥਿਕ ਝਟਕਾ ਲੱਗਣ ਦਾ ਖਦਸ਼ਾ ਜਤਾਇਆ ਗਿਆ ਹੈ। ਦੱਸਣਯੋਗ ਹੈ ਕਿ ਕੈਨੇਡਾ ਵੱਡੇ ਪੱਧਰ ਤੇ ਅਮਰੀਕਾ ਨਾਲ ਵਪਾਰ ਤੇ ਨਿਰਭਰ ਹੈ ਇਸ ਲਈ ਇਸ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।