ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ Northwestern Motorway (State Highway 16) ‘ਤੇ ਟਰੱਕ ਦੇ ਬੈਰੀਅਰ ਨਾਲ ਟਕਰਾਉਣ ਕਾਰਨ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੁਲਿਸ ਨੂੰ ਦੁਪਹਿਰ ਕਰੀਬ 12:35 ਵਜੇ ਸੂਚਨਾ ਮਿਲੀ ਕਿ ਉੱਤਰ ਵੱਲ ਜਾ ਰਿਹਾ ਇੱਕ ਟਰੱਕ St Lukes off-ramp ਨੇੜੇ median barrier ਨਾਲ ਟਕਰਾ ਗਿਆ।
ਪੁਲਿਸ ਮੁਤਾਬਕ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ, ਪਰ ਸੜਕ ‘ਤੇ ਟ੍ਰੈਫਿਕ ਪ੍ਰਭਾਵਿਤ ਹੋਇਆ ਅਤੇ ਡਰਾਈਵਰਾਂ ਨੂੰ ਖੇਤਰ ਤੋਂ ਬਚਣ ਜਾਂ ਵਿਕਲਪਿਕ ਰਸਤਾ ਵਰਤਣ ਦੀ ਸਲਾਹ ਦਿੱਤੀ ਗਈ।NZ Transport Agency Waka Kotahi ਨੇ ਦੱਸਿਆ ਕਿ ਪੱਛਮ ਵੱਲ ਜਾਣ ਵਾਲੀਆਂ ਲੇਨਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ, ਪਰ ਬੈਰੀਅਰ ਦੀ ਮੁਰੰਮਤ ਲਈ ਇੱਕ ਪੂਰਬ ਵੱਲ ਜਾਣ ਵਾਲੀ ਲੇਨ ਕੁਝ ਸਮੇਂ ਲਈ ਬੰਦ ਰਹੇਗੀ।ਅਧਿਕਾਰੀਆਂ ਨੇ ਲੋਕਾਂ ਨੂੰ ਸਫ਼ਰ ਤੋਂ ਪਹਿਲਾਂ ਟ੍ਰੈਫਿਕ ਅਪਡੇਟ ਚੈੱਕ ਕਰਨ ਅਤੇ ਡਰਾਈਵਿੰਗ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਆਕਲੈਂਡ ‘ਚ ਮੋਟਰਵੇਅ ‘ਤੇ ਬੈਰੀਅਰ ਨਾਲ ਜਾ ਟਕਰਾਇਆ ਟਰੱਕ….













Add Comment