Home » ਏਅਰ ਇੰਡੀਆ ਦੇ 2 ਹੋਰ ਪਾਇਲਟ ਡੋਪ ਟੈਸਟ ‘ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ ਗਿਆ ਲਾਂਭੇ
Home Page News India India News World World News

ਏਅਰ ਇੰਡੀਆ ਦੇ 2 ਹੋਰ ਪਾਇਲਟ ਡੋਪ ਟੈਸਟ ‘ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ ਗਿਆ ਲਾਂਭੇ

Spread the news

ਬੀਤੇ ਦਿਨੀਂ ਦਿੱਲੀ ਤੋਂ ਫੁਕੇਟ ਜਾਂਦਿਆਂ ਟਰਬੂਲੈਂਸ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਮਗਰੋਂ ਏਅਰਲਾਈਨ ਨੇ ਪਾਇਲਟਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਫਲਾਈਟ ਦੇ ਦੋਵਾਂ ਪਾਇਲਟਾਂ ਦੇ ਡੋਪ ਟੈਸਟ ਫੇਲ੍ਹ ਹੋਣ ਮਗਰੋਂ ਏਅਰ ਇੰਡੀਆ ਨੇ ਸਾਰੇ ਪਾਇਲਟਾਂ ਦਾ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਹੈ।

ਇਸ ਸਕ੍ਰੀਨਿੰਗ ਮੁਹਿੰਮ ਦੌਰਾਨ ਏਅਰਲਾਈਨ ਦੇ 2 ਹੋਰ ਪਾਇਲਟਾਂ ਦੀ ਡਰੱਗ ਟੈਸਟ ਰਿਪੋਰਟ ਪਾਜ਼ਟਿਵ ਆਈ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਲਗਭਗ 5,000 ਪਾਇਲਟਾਂ ਦੀ ਜਾਂਚ ਲਈ ਚਲਾਈ ਗਈ ਮੁਹਿੰਮ ਤਹਿਤ ਹੁਣ ਤੱਕ 350 ਦੇ ਲਗਭਗ ਪਾਇਲਟਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ‘ਚੋਂ ਦੋ ਹੋਰ ਪਾਇਲਟ ਪਹਿਲੇ ਟੈਸਟ ‘ਚ ਨਾਕਾਮ ਰਹੇ ਹਨ। ਸ਼ੁਰੂਆਤੀ ਰਿਪੋਰਟ ਤੋਂ ਬਾਅਦ ਇਨ੍ਹਾਂ ਪਾਇਲਟਾਂ ਨੂੰ ਜਹਾਜ਼ ਉਡਾਉਣ ਤੋਂ ਰੋਕ ਦਿੱਤਾ ਗਿਆ ਹੈ। ਪਰ ਇਨ੍ਹਾਂ ਦੀ ਫਾਈਨਲ ਰਿਪੋਰਟ ਆਉਣ ‘ਚ 24 ਤੋਂ 48 ਘੰਟੇ ਲੱਗ ਸਕਦੇ ਹਨ।