Home » ਭਾਰਤੀ ਪਰਿਵਾਰ ਨੇ NYC ਸਰਕਾਰ ਤੋਂ 105 ਮਿਲੀਅਨ ਡਾਲਰ ਦੇ ਹਰਜਾਨਾ ਦੀ ਕੀਤੀ ਮੰਗ….
Home Page News India World World News

ਭਾਰਤੀ ਪਰਿਵਾਰ ਨੇ NYC ਸਰਕਾਰ ਤੋਂ 105 ਮਿਲੀਅਨ ਡਾਲਰ ਦੇ ਹਰਜਾਨਾ ਦੀ ਕੀਤੀ ਮੰਗ….

Spread the news

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਜੂਨ 2026 ਦੌਰਾਨ ਘੋੜਾ ਗੱਡੀ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੇ ਪਰਿਵਾਰ ਨੇ ਨਿਊਯਾਰਕ ਸਿਟੀ ਪ੍ਰਸ਼ਾਸਨ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਸ਼ਹਿਰ ਤੋਂ 105 ਮਿਲੀਅਨ ਅਮਰੀਕੀ ਡਾਲਰ, ਯਾਨੀ ਲਗਭਗ 1,004 ਕਰੋੜ ਰੁਪਏ, ਮੁਆਵਜ਼ੇ ਦੀ ਮੰਗ ਕੀਤੀ ਹੈ।

ਪਰਿਵਾਰ ਵੱਲੋਂ ਪਿਛਲੇ ਹਫ਼ਤੇ ਦਾਇਰ ਕੀਤੇ ਗਏ ਕਾਨੂੰਨੀ ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੈਂਟਰਲ ਪਾਰਕ ਵਿੱਚ ਬਿਜਲੀ ਦੀ ਲੀਕ ਕਾਰਨ ਘੋੜਾ ਬੇਕਾਬੂ ਹੋਇਆ ਅਤੇ ਹਾਦਸਾ ਵਾਪਰਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਅਤੇ ਬਿਜਲੀ ਸਬੰਧੀ ਖ਼ਤਰੇ ਨੂੰ ਠੀਕ ਤਰੀਕੇ ਨਾਲ ਸੰਭਾਲਿਆ ਜਾਂਦਾ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ।

ਰਿਪੋਰਟ ਮੁਤਾਬਕ ਰੋਮਾਂਚ ਆਪਣੇ ਹਾਈ ਸਕੂਲ ਗ੍ਰੈਜੂਏਸ਼ਨ ਤੋਂ ਬਾਅਦ ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਊਯਾਰਕ ਆਇਆ ਸੀ। 17 ਜੂਨ 2025 ਨੂੰ ਪਰਿਵਾਰ ਸੈਂਟਰਲ ਪਾਰਕ ਵਿੱਚ ਘੋੜਾ ਗੱਡੀ ਦੀ ਸਵਾਰੀ ਕਰ ਰਿਹਾ ਸੀ। ਇਸ ਦੌਰਾਨ ਡਰਾਈਵਰ ਫੋਟੋ ਖਿੱਚਣ ਲਈ ਹੇਠਾਂ ਉਤਰਿਆ ਤਾਂ ਘੋੜਾ ਅਚਾਨਕ ਬੇਕਾਬੂ ਹੋ ਗਿਆ।
ਹਾਦਸੇ ਵਿੱਚ ਰੋਮਾਂਚ ਦੀ ਮਾਂ ਪ੍ਰਿਆ ਗੱਡੀ ਤੋਂ ਡਿੱਗ ਗਈ। ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਰੋਮਾਂਚ ਨੇ ਵੀ ਛਾਲ ਮਾਰੀ, ਪਰ ਉਸਦਾ ਸਿਰ ਜ਼ਮੀਨ ਨਾਲ ਜ਼ੋਰ ਨਾਲ ਟਕਰਾ ਗਿਆ। ਗੰਭੀਰ ਸੱਟਾਂ ਦੇ ਬਾਵਜੂਦ ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ।
ਹੁਣ ਪਰਿਵਾਰ ਨੇ ਇਸ ਹਾਦਸੇ ਲਈ ਨਿਊਯਾਰਕ ਸਿਟੀ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵੱਡੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮਾਮਲੇ ਵਿੱਚ ਅੰਤਿਮ ਜ਼ਿੰਮੇਵਾਰੀ ਅਤੇ ਮੁਆਵਜ਼ੇ ਬਾਰੇ ਫੈਸਲਾ ਕਾਨੂੰਨੀ ਕਾਰਵਾਈ ਦੌਰਾਨ ਹੋਵੇਗਾ।