Home » ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ ਬ੍ਰਿਟੇਨ ਦੀ ਮਸ਼ਹੂਰ ਰਾਇਲ ਏਅਰ ਫੋਰਸ (RAF) ਦੇ ਬਣੇ ਪਹਿਲੇ ਸਿੱਖ ਫਾਈਟਰ ਪਾਇਲਟ….
Home Page News India

ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ ਬ੍ਰਿਟੇਨ ਦੀ ਮਸ਼ਹੂਰ ਰਾਇਲ ਏਅਰ ਫੋਰਸ (RAF) ਦੇ ਬਣੇ ਪਹਿਲੇ ਸਿੱਖ ਫਾਈਟਰ ਪਾਇਲਟ….

Spread the news

ਪੰਜਾਬੀ ਮੂਲ ਦੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟੇਨ ਦੀ ਰਾਇਲ ਏਅਰ ਫੋਰਸ (RAF) ਵਿੱਚ ਫਾਈਟਰ ਪਾਇਲਟ ਵਜੋਂ ਵਿੰਗਜ਼ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। RAF ਮੁਤਾਬਕ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫਾਈਟਰ ਸਕੁਐਡਰਨ ਤੋਂ ਵਿੰਗਜ਼ ਹਾਸਲ ਕਰਨ ਵਾਲੇ ਪਹਿਲੇ ਸਿੱਖ ਫਾਈਟਰ ਪਾਇਲਟ ਹਨ।

ਅਰਸ਼ਦੀਪ ਸਿੰਘ ਦਾ ਜਨਮ 1998 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਗਦੀਪ ਸਿੰਘ ਡਾਂਗ ਲੁਧਿਆਣਾ ਅਤੇ ਮਾਤਾ ਗਗਨਦੀਪ ਕੌਰ ਅੰਮ੍ਰਿਤਸਰ ਨਾਲ ਸਬੰਧਤ ਹਨ। ਉਹ ਛੇ ਸਾਲ ਦੀ ਉਮਰ ਵਿੱਚ ਪਰਿਵਾਰ ਸਮੇਤ ਬ੍ਰਿਟੇਨ ਚਲੇ ਗਏ ਸਨ।

14 ਅਗਸਤ ਨੂੰ ਨੌਰਥ ਵੇਲਜ਼ ਦੇ RAF Valley ਵਿਖੇ ਹੋਈ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਦੌਰਾਨ ਉਨ੍ਹਾਂ ਦੀ ਇਹ ਉਪਲਬਧੀ ਸਾਹਮਣੇ ਆਈ। ਅਰਸ਼ਦੀਪ ਨੇ ਜੁਲਾਈ 2026 ਵਿੱਚ ਆਪਣਾ ਵਿੰਗਜ਼ ਟੈਸਟ ਪਾਸ ਕੀਤਾ ਅਤੇ ਹੁਣ ਉਹ ਹੋਰ ਇੱਕ ਸਾਲ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਫਰੰਟਲਾਈਨ ਫਾਈਟਰ ਜੈੱਟ ਉਡਾਉਣ ਲਈ ਤਿਆਰ ਹੋਣਗੇ।

ਅਰਸ਼ਦੀਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਫਲਤਾ ਹੋਰ ਸਿੱਖ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇ। ਉਨ੍ਹਾਂ ਕਿਹਾ, “ਮੈਂ ਪਹਿਲਾ ਸਿੱਖ ਹਾਂ ਜਿਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ, ਪਰ ਮੈਂ ਆਖਰੀ ਨਹੀਂ ਬਣਨਾ ਚਾਹੁੰਦਾ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਵਿੱਚ ਪੰਜਾਬੀ ਭਾਸ਼ਾ, ਗੁਰਦੁਆਰੇ ਜਾਣ ਅਤੇ ਸਿੱਖੀ ਦੇ ਮੁੱਖ ਮੁੱਲਾਂ ਨਾਲ ਜੁੜੇ ਰਹਿਣ ਨੇ ਉਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਰੱਖੀਆਂ ਹਨ ।