ਆਕਲੈਂਡ(ਰੰਧਾਵਾ)ਕ੍ਰਾਈਸਚਰਚ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨਜ਼ਦੀਕ ਸਥਿਤ ਮਾਰਕੀਟ ਵਿੱਚ Bottle O Liquor ਸਟੋਰ ਤੇ ਬੀਤੇ ਡੇਢ ਮਹੀਨੇ ਵਿੱਚ ਤਿੰਨ ਵਾਰ ਲੁੱਟ ਦੀ ਵਾਰਦਾਤ ਵਾਪਰੀ ਹੈ ਤਿੰਨੋਂ ਵਾਰ ਚਾਰ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਪਹਿਲੀ ਵਾਰ 25 ਜੁਲਾਈ ਦਿਨ ਐਤਵਾਰ ਸਵੇਰੇ 3:30 ਵਜੇ ਅਤੇ ਦੁਜੀ ਵਾਰ 1 ਅਗਸਤ ਦਿਨ ਐਤਵਾਰ ਸਵੇਰੇ 4:30 ਅਤੇ ਤੀਜੀ ਵਾਰ 14 ਸਤੰਬਰ ਸੋਮਵਾਰ 5:30 ਵਜੇ ਵਾਪਰੀ ਸੀ। ਕਾਰੋਬਾਰੀ ਮੇਜਰ ਸਿੰਘ ਮੁਤਾਬਕ ਲੁਟੇਰਿਆਂ ਨੇ ਤਿੰਨੋਂ ਵਾਰਦਾਤਾਂ ਨੂੰ ਇੱਕੋ ਤਰੀਕੇ ਨਾਲ ਅੰਜਾਮ ਦਿੱਤਾ ਸੀ। ਲੁਟੇਰਿਆਂ ਨੇ ਸਟੋਰ ਤੇ ਮਹਿੰਗੀਆਂ ਸਿਗਰਟਾਂ ਅਤੇ ਸ਼ਰਾਬ ਦੀਆਂ ਬੋਤਲਾਂ ਦੀ ਲੁੱਟ ਕੀਤੀ ਅਤੇ ਦੁਕਾਨ ਦੀ ਵੀ ਭੰਨ ਤੋੜ ਵੀ ਕੀਤੀ ਜਿਸ ਵਿਚ $25000 ਤੋਂ $30000 ਤੱਕ ਦਾ ਨੁਕਸਾਨ ਝੱਲਣਾ ਪਿਆ ਹੈ। ਪੁਲਿਸ ਅਜੇ ਤੱਕ ਕਿਸੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।
ਜਿਸ ਕਾਰਨ ਸਿੰਘ ਅਤੇ ਉਸ ਦਾ ਪਰਿਵਾਰ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਿਹਾ ਹੈ।
ਕ੍ਰਾਈਸਚਰਚ ਹਵਾਈ ਅੱਡੇ ਨਜ਼ਦੀਕ ਮਾਰਕੀਟ ‘ਚ ਚੋਰਾਂ ਨੇ 6 ਹਫ਼ਤਿਆਂ ਦੌਰਾਨ ਤਿੰਨ ਵਾਰੀ ਲੁੱਟਿਆ ਸ਼ਰਾਬ ਦਾ ਠੇਕਾ…













Add Comment