Home » ਆਕਲੈਂਡ ਦੀ ਮਸ਼ਹੂਰ ਪੀਹਾ ਬੀਚ ‘ਤੇ ਸਥਿਤ Piha Campground ਨੂੰ ਅਸਥਾਈ ਤੌਰ ’ਤੇ ਕੀਤਾ ਗਿਆ ਬੰਦ…
Home Page News New Zealand Local News NewZealand

ਆਕਲੈਂਡ ਦੀ ਮਸ਼ਹੂਰ ਪੀਹਾ ਬੀਚ ‘ਤੇ ਸਥਿਤ Piha Campground ਨੂੰ ਅਸਥਾਈ ਤੌਰ ’ਤੇ ਕੀਤਾ ਗਿਆ ਬੰਦ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਹੜ੍ਹ ਦੇ ਉੱਚ ਖ਼ਤਰੇ ਨੂੰ ਦੇਖਦੇ ਹੋਏ ਆਕਲੈਂਡ ਦਾ ਪ੍ਰਸਿੱਧ Piha Campground ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।ਨਵੇਂ flood-hazard maps ਵਿੱਚ ਕੈਂਪਗ੍ਰਾਊਂਡ ਵਾਲੇ ਇਲਾਕੇ ਵਿੱਚ ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਅਧਿਕਾਰੀ ਸਥਿਤੀ ਅਤੇ ਸੰਭਾਵਿਤ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰ ਰਹੇ ਹਨ।ਫਿਲਹਾਲ ਕੈਂਪਗ੍ਰਾਊਂਡ ਮੁੜ ਕਦੋਂ ਖੁੱਲ੍ਹੇਗਾ, ਇਸ ਬਾਰੇ ਕੋਈ ਪੱਕੀ ਤਾਰੀਖ਼ ਨਹੀਂ ਦੱਸੀ ਗਈ।
Piha ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਾਜ਼ਾ ਅਧਿਕਾਰਤ ਜਾਣਕਾਰੀ ਜ਼ਰੂਰ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ