ਵ੍ਹਾਈਟ ਹਾਊਸ ਦੇ ਅਨੁਭਵੀ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੁਡੇ ਗੱਲਬਾਤ ਕਮੇਟੀ ਦੇ ਸੰਪਾਦਕ ਅਤੇ ਸੰਸਥਾਪਕ ਤੇਜਿੰਦਰ ਸਿੰਘ ਦਾ ਅਮਰੀਕਾ ਵਿਚ ਦੇਹਾਂਤ ਹੋ ਗਿਆ। ਤੇਜਿੰਦਰ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਅਤੇ ਸਮਾਚਾਰ ਪ੍ਰਦਾਤਾ ‘ਇੰਡੀਆ ਅਮੇਰਿਕਾ ਟੁਡੇ’ (IAT) ਦੀ ਸਥਾਪਨਾ ਕੀਤੀ ਸੀ। ਪ੍ਰਕਾਸ਼ਨ ਨੇ 29 ਮਈ ਨੂੰ ਟਵਿੱਟਰ ‘ਤੇ ਕਿਹਾ,”ਇੰਡੀਆ ਅਮੇਰਿਕਾ ਟੁਡੇ ਆਪਣੇ ਸੰਸਥਾਪਕ ਅਤੇ ਸੰਪਾਦਕ ਤੇਜਿੰਦਰ ਸਿੰਘ ਦੇ ਦੇਹਾਂਤ ਦੀ ਘੋਸ਼ਣਾ ਕਰਦਿਆਂ ਬਹੁਤ ਜ਼ਿਆਦਾ ਦੁਖੀ ਹੈ। ਉਹਨਾਂ ਨੇ 2012 ਵਿਚ ਆਈ.ਏ.ਟੀ. ਸ਼ੁਰੂ ਕੀਤਾ ਸੀ ਅਤੇ ਅਸੀਂ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਾਂਗੇ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਪੇਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਐੱਫ ਕਿਰਬੀ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਉਹਨਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਉਹਨਾਂ ਨੇ ਕਿਹਾ,”ਅਸੀਂ ਇੱਥੇ ਪੇਂਟਾਗਨ ਵਿਚ ਤੇਜਿੰਦਰ ਸਿੰਘ ਦੇ ਦੇਹਾਂਤ ‘ਤੇ ਹਮਦਰਦੀ ਅਤੇ ਸੋਗ ਪ੍ਰਗਟ ਕਰਨ ਲਈ ਕੁਝ ਸਮਾਂ ਲੈਣਾ ਚਾਹਾਂਗੇ, ਜਿਹਨਾਂ ਨੂੰ ਤੁਹਾਡੇ ਵਿਚੋਂ ਕਈ ਇੰਡੀਆ ਅਮੇਰਿਕਾ ਟੁਡੇ ਦੇ ਸੰਸਥਾਪਕ ਅਤੇ ਸੰਪਾਦਕ ਦੇ ਤੌਰ ‘ਤੇ ਜਾਣਦੇ ਹਨ।” ਕਿਰਬੀ ਨੇ ਕਿਹਾ,”ਉਹ 2011 ਤੋਂ ਪੇਂਟਾਗਨ ਦੇ ਪੱਤਰਕਾਰ ਸਨ ਅਤੇ ਮੈਂ ਇਸ ਮੰਚ ਤੋਂ ਉਹਨਾਂ ਨਾਲ ਗੱਲ ਕੀਤੀ। ਮੈਂ ਉਦੋਂ ਤੋਂ ਉਹਨਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ ਹੈ ਜਦੋਂ ਮੈਂ ਵਿਦੇਸ਼ ਮੰਤਰਾਲੇ ਦੇ ਮੰਚ ‘ਤੇ ਸੀ।
.@PentagonPresSec: We’d like to take a moment to honor the passing of @tejindersingh, who many of you know as the founder and editor of @iatoday. pic.twitter.com/Li84KZe45j
— Department of Defense 🇺🇸 (@DeptofDefense) June 1, 2021
ਉਹਨਾਂ ਦੇ ਬਾਰੇ ਵਿਚ ਸੋਚਣ ‘ਤੇ ਇਕ ਸ਼ਬਦ ਹੀ ਮਨ ਵਿਚ ਆਉਂਦਾ ਹੈ ਉਹ ਇਹ ਹੈ ਕਿ ਤੇਜਿੰਦਰ ਸਿੰਘ ਇਕ ਸੱਜਣ ਵਿਅਕਤੀ ਸਨ। ਉਹਨਾਂ ਨੇ ਕਿਹਾ,”ਉਹ ਅਸਲ ਵਿਚ ਸੱਜਣ ਵਿਅਕਤੀ, ਚੰਗੇ ਰਿਪੋਟਰ, ਬਹੁਤ ਹੀ ਚੰਗੇ ਰਿਪੋਟਰ ਸਨ। ਮੁਸ਼ਕਲ ਸਵਾਲ ਪੁੱਛਦੇ ਸਨ ਅਤੇ ਚੰਗੀਆਂ ਸਮੱਗਰੀਆਂ ਉਪਲਬਧ ਕਰਾਉਂਦੇ ਸਨ। ਉਹ ਬਹੁਤ ਬਿਹਤਰੀਨ ਵਿਅਕਤੀ ਸਨ। ਸਾਨੂੰ ਸਾਰਿਆਂ ਨੂੰ ਉਹ ਬਹੁਤ ਯਾਦ ਆਉਣਗੇ।” ਤੇਜਿੰਦਰ ਏਸ਼ੀਆਈ ਅਮਰੀਕੀ ਪੱਤਰਕਾਰ ਸੰਗਠਨ (AAJA-DC)ਦੇ ਉਪ ਪ੍ਰਧਾਨ ਸਨ।