Home » London’ਚ ਖੁੱਲ੍ਹਿਆ ਦੁਨੀਆਂ ਦਾ ਪਹਿਲਾ ‘Sky Pool’
Entertainment Entertainment India Entertainment World World News

London’ਚ ਖੁੱਲ੍ਹਿਆ ਦੁਨੀਆਂ ਦਾ ਪਹਿਲਾ ‘Sky Pool’

Spread the news

ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਦੁਨੀਆ ਦਾ ਪਹਿਲਾ ਤੈਰਦਾ ਅਤੇ ਪਾਰਦਰਸ਼ੀ ਤੈਰਾਕੀ ਪੂਲ ਖੁੱਲ੍ਹਿਆ ਹੈ। ਇਸ ਦਾ ਨਾਂ ‘ਸਕਾਈ ਪੂਲ’ ਰੱਖਿਆ ਗਿਆ ਹੈ। ਇਹ ਪੂਰਾ ਪੂਲ 82 ਫੁੱਟ ਲੰਬਾ ਹੈ ਅਤੇ ਸੜਕ ਤੋਂ 115 ਫੁੱਟ ਦੀ ਉਚਾਈ ’ਤੇ ਹੈ। ਇਹ ਸਵਿਮਿੰਗ ਪੂਲ ਦੱਖਣ-ਪੱਛਮੀ ਲੰਡਨ ’ਚ ਨਾਈਨ ਐਲਮ ਖੇਤਰ ’ਚ ਦੋ ਇਮਾਰਤਾਂ ਦੀ 10ਵੀਂ ਮੰਜ਼ਿਲ ਨੂੰ ਜੋੜ ਕੇ ਬਣਾਇਆ ਗਿਆ ਹੈ। ਇਸ ਪਾਰਦਰਸ਼ੀ ਪੂਲ ’ਚ ਨਹਾਉਣ ਲਈ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ।

ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।ਐਂਬਸੀ ਗਾਰਡਨ ਦੇ ਅਨੁਸਾਰ ਸਵਿਮਿੰਗ ਪੂਲ ਦਾ ਇਲਾਕਾ ਤਕਰੀਬਨ 50 ਟਨ ਪਾਣੀ ਸਹਾਰ ਸਕਦਾ ਹੈ। ਇਸ ਪੂਲ ਕੋਲ ਛੱਤ ’ਤੇ ਬਾਰ ਤੇ ਸਪਾ ਵੀ ਮੌਜੂਦ ਹੈ।

ਦਸ ਦੇਈਏ ਕਿ ਇਸ ਨੂੰ ਸਟ੍ਰੱਕਚਰਲ ਇੰਜੀਨੀਅਰ ਇਕੇਰਸਲੇ ਓ’ਕਾਲਾਘਨ ਨੇ ਡਿਜ਼ਾਈਨ ਕੀਤਾ ਹੈ। ਐਂਬਸੀ ਗਾਰਡਨ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਵਿਮਿੰਗ ਪੂਲ ’ਚ 1,48,000 ਲਿਟਰ ਪਾਣੀ ਆ ਸਕਦਾ ਹੈ।ਇਸ ’ਚ ਨਹਾਉਣ ਵਾਲਾ ਵਿਅਕਤੀ ਦੋ ਰਿਹਾਇਸ਼ੀ ਇਮਾਰਤਾਂ ਦੇ ਵਿਚਕਾਰ ਲੱਗਭਗ 35 ਮੀਟਰ ਤਕ ਹਵਾ ਵਿਚ ਤੈਰ ਸਕਦਾ ਹੈ। ਇਹ ਸਵਿਮਿੰਗ ਪੂਲ ਬਣਾਉਣ ਦਾ ਵਿਚਾਰ ਉਨ੍ਹਾਂ ਨੂੰ ਸਾਲ 2013 ’ਚ ਆਇਆ ਸੀ। ਇਸ ਤੋਂ ਬਾਅਦ ਟੀਮ ਨੇ ਜਗ੍ਹਾ ਦੀ ਭਾਲ ਕੀਤੀ।