ਨਵੀਂ ਦਿੱਲੀ, 2 ਜੂਨ 2021-ਏਅਰਟੈੱਲ ਅਫਰੀਕਾ ਨੇ ਤਨਜ਼ਾਨੀਆ ਵਿਚ ਆਪਣੇ ਟਾਵਰ 1,279.6 ਕਰੋੜ ਰੁਪਏ ਵੇਚ ਦਿੱਤੇ ਹਨ। ਦੂਰਸੰਚਾਰ ਕੰਪਨੀ ਨੇ ਕਿਹਾ ਕਿ ਇਹ ਕਦਮ ਹਲਕੇ ਸੰਪਤੀ ਵਪਾਰ ਮਾਡਲ ਅਤੇ ਮੁੱਖ ਗਾਹਕਾਂ ਨੂੰ ਸੰਚਾਲਨ ਵਿਚ ਆ ਰਹੀਆਂ ਦਿੱਕਤਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਗਿਆ ਹੈ।
ਕੰਪਨੀ ਅਫਰੀਕਾ ਦੇ 14 ਦੇਸ਼ਾਂ ਵਿਚ ਦੂਰਸੰਚਾਰ ਅਤੇ ਮੋਬਾਇਲ ਮੁਦਰਾ ਸੇਵਾਵਾਂ ਦਿੰਦੀ ਹੈ।ਏਅਰਟੈੱਲ ਅਫਰੀਕਾ ਨੇ ਬੁੱਧਵਾਰ ਬਿਆਨ ਵਿਚ ਕਿਹਾ, ”ਏਅਰਟੈੱਲ ਤਨਜ਼ਾਨੀਆ ਨਾਲ ਜੁੜੇ ਟਾਵਰ ਪੋਰਟਫੋਲੀਓ ਨੂੰ ਐੱਸ. ਬੀ. ਏ. ਕਮਿਊਨੀਕੇਸ਼ਨਸ ਕਾਰਪੋਰੇਸ਼ਨ ਦੀ ਮਾਲਕੀ ਵਾਲੀ ਸਹਾਇਕ ਕੰਪਨੀ ਦੀ ਇਕ ਸੰਯੁਕਤ ਉੱਦਮ ਕੰਪਨੀ ਨੂੰ ਵੇਚਿਆ ਗਿਆ ਹੈ।” ਤਨਜ਼ਾਨੀਆ ਵਿਚ ਕੰਪਨੀ ਦੇ ਪੋਰਟਫੋਲੀਓ ਵਿਚ 1,400 ਟਾਵਰ ਹਨ।
ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਏਅਰਟੈੱਲ ਤਨਜ਼ਾਨੀਆ ਇਕ ਵੱਖਰੀ ਵਿਵਸਥਾ ਤਹਿਤ ਟਾਵਰਾਂ ‘ਤੇ ਆਪਣੇ ਉਪਕਰਣਾਂ ਦਾ ਵਿਕਾਸ, ਰੱਖ-ਰਖਾਅ ਅਤੇ ਸੰਚਾਲਨ ਜਾਰੀ ਰੱਖੇਗੀ। ਏਅਰਟੈੱਲ ਨੇ ਕਿਹਾ ਕਿ ਵਿਕਰੀ ਸਮਝੌਤਾ 17.5 ਕਰੋੜ ਡਾਲਰ ਦਾ ਹੈ, ਜਿਸ ਵਿਚ ਲਗਭਗ 15.75 ਕਰੋੜ ਡਾਲਰ ਸਮੂਹ ਦੇ ਚਾਲੂ ਵਿੱਤੀ ਸਾਲ ਦੀ ਜੂਜੀ ਛਿਮਾਹੀ ਵਿਚ ਦੇਣੇ ਹੋਣਗੇ, ਜਦੋਂ ਕਿ ਬਾਕੀ ਰਕਮ ਬਚੇ ਟਾਵਰਾਂ ਦੇ ਟਰਾਂਸਫਰ ਦੇ ਨਾਲ ਕਿਸ਼ਤਾਂ ਵਿਚ ਦੇਣੀ ਹੋਵੇਗੀ।
ਏਅਰਟੈੱਲ ਨੇ ਕਿਹਾ, ”ਸਮਝੌਤੇ ਤਹਿਤ ਮਿਲਣ ਵਾਲੀ ਰਕਮ ਵਿਚੋਂ ਤਕਰੀਬਨ 6 ਕਰੋੜ ਡਾਲਰ ਤਨਜ਼ਾਨੀਆ ਵਿਚ ਨੈੱਟਵਰਕ ਅਤੇ ਵਿਕਰੀ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਨ ਅਤੇ ਤਨਜ਼ਾਨੀ ਸਰਾਰ ਨੂੰ ਡਿਸਟ੍ਰੀਬਿਊਸ਼ਨ ਲਈ ਇਸਤੇਮਾਲ ਕੀਤਾ ਜਾਵੇਗਾ।”ਉੱਥੇ ਹੀ ਬਾਕੀ ਰਕਮ ਦਾ ਇਸਤੇਮਾਲ ਕਰਜ਼ ਘਟਾਉਣ ਵਿਚ ਕੀਤਾ ਜਾਵੇਗਾ।