ਨਵੀਂ ਦਿੱਲੀ, 4 ਜੂਨ 2021- ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ (TET) ਦੇ ਯੋਗਤਾ ਸਰਟੀਫਿਕੇਟ ਦੀ ਜਾਇਜ਼ਤਾ ਮਿਆਦ ਮੌਜੂਦਾ 7 ਸਾਲ ਤੋਂ ਵਧਾ ਕੇ ਉਮਰ ਭਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ 2011 ਤੋਂ ਲਾਗੂ ਹੋਵੇਗਾ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਹ ਐਲਾਨ ਕੀਤਾ। ਨਿਸ਼ੰਕ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਜਾਂ ਵਿਦਿਆਰਥੀਆਂ ਦੇ ਸਰਟੀਫਿਕੇਟ ਦੀ 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ, ਉਨ੍ਹਾਂ ਬਾਰੇ ਸਬੰਧਤ ਸੂਬਾ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਸ਼ਾਸਨ ਟੀ. ਈ. ਟੀ. ਦੀ ਜਾਇਜ਼ਤਾ ਮਿਆਦ ਦੇ ਮੁੜਨਿਰਧਾਰਣ ਕਰਨ ਜਾਂ ਨਵਾਂ ਟੀ. ਈ. ਟੀ. ਸਰਟੀਫਿਕੇਟ ਜਾਰੀ ਕਰਨ ਲਈ ਜ਼ਰੂਰੀ ਕਦਮ ਉਠਾਉਣਗੇ।
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸਿੱਖਿਆ ਦੇ ਖੇਤਰ ’ਚ ਆਪਣਾ ਕਰੀਅਰ ਬਣਾਉਣ ਨੂੰ ਚਾਹਵਾਨ ਉਮੀਦਵਾਰਾਂ ਲਈ ਰੋਜਗਾਰ ਦੇ ਮੌਕੇ ਵਧਣਗੇ
ਸੂਬਿਆਂ ਨੇ ਆਪਣੇ ਕੋਟੇ ਤੋਂ ਕਿਤੇ ਜ਼ਿਆਦਾ ਟੀਕੇ ਖਰੀਦੇ, ਨਿੱਜੀ ਹਸਪਤਾਲਾਂ ਨੇ ਘੱਟ
ਜ਼ਿਕਰਯੋਗ ਹੈ ਕਿ ਸਕੂਲਾਂ ’ਚ ਅਧਿਆਪਕ ਦੇ ਰੂਪ ’ਚ ਨਿਯੁਕਤੀ ਲਈ ਕਿਸੇ ਵਿਅਕਤੀ ਦੀ ਯੋਗਤਾ ਦੇ ਸੰਬੰਧ ’ਚ ਅਧਿਆਪਕ ਯੋਗਤਾ ਪ੍ਰੀਖਿਆ ਦਾ ਸਰਟੀਫਿਕੇਟ ਇਕ ਜ਼ਰੂਰੀ ਯੋਗਤਾ ਹੈ। ਰਾਸ਼ਟਰੀ ਅਧਿਆਪਕ ਸਿੱਖਿਆ ਕੌਂਸਲ (ਐੱਨ. ਸੀ. ਟੀ. ਈ.) ਦੇ 11 ਫਰਵਰੀ 2011 ਦੇ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਸੀ ਕਿ ਸੂਬਾ ਸਰਕਾਰਾਂ ਟੀ. ਈ. ਟੀ. ਦਾ ਆਯੋਜਨ ਕਰਨਗੀਆਂ ਅਤੇ ਟੀ. ਈ. ਟੀ. ਯੋਗਤਾ ਸਰਟੀਫਿਕੇਟ ਦੀ ਜਾਇਜ਼ਤਾ ਦੀ ਮਿਆਦ ਪ੍ਰੀਖਿਆ ਪਾਸ ਹੋਣ ਦੀ ਤਾਰੀਕ ਤੋਂ 7 ਸਾਲ ਤੱਕ ਹੋਵੇਗੀ।