ਕੋਰੋਨਾ ਮਹਾਂਮਾਰੀ ਕਾਰਨ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾ ਹੌਲੀ-ਹੌਲੀ ਕਰਕੇ ਮੁੜ ਤੋਂ ਖੁਲ੍ਹਣੀਆਂ ਸ਼ੁਰੂ ਹੋ ਗਈਆ ਹਨ, ਕਿਉਂਕਿ ਕੋਰੋਨਾ ਕੇਸਾਂ ‘ਚ ਆਈ ਨਮੀ ਨਾਲ ਸਰਕਾਰ ਨੇ ਇਹ ਫੈਸਲਾ ਲਿਆ। ਕਵਿਡ-19 ਕੇਸ ਵਿਚ ਠੱਲ ਪੈਣ ਤੋਂ ਬਾਅਦ ਕੈਨੇਡਾ ਸਰਕਾਰ ਨੇ 7 ਸਤੰਬਰ ਤੋਂ ਵਿਜ਼ਟਰ ਵੀਜ਼ਾ ਅਤੇ ਹੋਰ ਵੀਜ਼ੇ ਵਾਲੇ ਲੋਕਾਂ ਲਈ ਅੰਤਰਰਾਸ਼ਟਰੀ ਉਡਾਣਾ ਲਈ ਆਪਣੀਆ ਸਰਹੱਦਾ ਖੋਲ੍ਹ ਦਿੱਤੀਆਂ ਸੀ ਪਰ ਹੁਣ ਇਕ ਬਿਆਨ ਜਾਰੀ ਹੋਇਆ ਜਿਸ ਵਿਚ ਕੈਨੇਡਾ ਦੇ ਵਿਜ਼ਟਰ ਵੀਜ਼ਾ ਲੈਣ ਵਾਲੇ ਸੈਲਾਨੀਆਂ ਲਈ ਇਕ ਛੋਟੀ ਜਿਹੀ ਮੁਸ਼ਕਿਲ ਖੜ੍ਹੀ ਹੋ ਗਈ ਹੈ। ਦਰਅਸਲ ਕੈਨੇਡਾ ਦੇ ਵਜ਼ਿਟਰ ਵੀਜ਼ਾ ਲਈ 7 ਸਤੰਬਰ ਤੋਂ ਪਹਲਿਾਂ ਅਰਜ਼ੀਆਂ ਦਾਖ਼ਲ ਕਰਨ ਵਾਲਆਿਂ ਨੂੰ ਆਪਣੇ ਕਾਗਜ਼ ਮੁੜ ਤੋਂ ਭਰਨੇ ਹੋਣਗੇ।
ਜੀ ਹਾਂ ਇਹ ਫੈਸਲਾ ਜਾਰੀ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਜ਼ਿਟਰ ਵੀਜ਼ਾ ਲਈ 7 ਸਤੰਬਰ ਤੋਂ ਪਹਲਿਾਂ ਅਰਜ਼ੀਆਂ ਦਾਖ਼ਲ ਕਰਨ ਵਾਲਆਿਂ ਨੂੰ ਆਪਣੇ ਕਾਗਜ਼ ਮੁੜ ਤੋਂ ਭਰਨੇ ਪੈਣਗੇ।
ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਹਾਲ ਹੀ ਵਿੱਚ ਆਪਣੀ ਵੈਬਸਾਈਟ ’ਤੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ, ਜਿੱਥੇ ਜਾਕੇ ਤੁਸੀ ਇਸ ਸਬੰਧੀ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਵਿਭਾਗ ਨੇ ਕਿਹਾ ਹੈ ਕਿ ਜਿਹੜੇ ਕੌਮਾਂਤਰੀ ਯਾਤਰੀ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਹਨ ਜਾਂ ਫਿਰ ਕਿਸੇ ਕਾਰਨ ਕੈਨੇਡਾ ਆਉਣਾ ਚਾਹੁੰਦੇ ਹਨ, ਉਹਨ੍ਹਾਂ ਯਾਤਰੀਆਂ ਨੂੰ ਮੁੜ ਤੋਂ ਕਾਗਜ਼ ਭਰਨੇ ਪੈਣਗੇ ਅਤੇ ਉਨ੍ਹਾਂ ਨੂੰ ਪਹਿਲਾਂ ਇੱਕ ਨਵੀਂ ਅਰਜ਼ੀ ਆਈਆਰਸੀਸੀ ਪੋਰਟਲ ਰਾਹੀਂ ਭੇਜਣੀ ਹੋਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅਰਜ਼ੀ ਦਾ ਮਾਨਤਾ ਮਿਲੇਗੀ ਅਤੇ ਫਿਰ ਅੱਗੇ ਦੀ ਪ੍ਰਕੀਰਿਆ ਸ਼ੁਰੂ ਹੋਵੇਗੀ।