Home » ਦੁਨੀਆ ਦੇ ਇੰਨ੍ਹਾਂ 10 ਦੇਸ਼ਾਂ ਦੀ ਸਿਹਤ ਸੰਭਾਲ ਪ੍ਰਣਾਲੀ ਹੈ ਸਭ ਤੋਂ ਉੱਤਮ, ਪੜ੍ਹੋ WHO ਵੱਲੋ ਜਾਰੀ ਕੀਤੀ ਗਈ ਸੂਚੀ…
Health Home Page News India World

ਦੁਨੀਆ ਦੇ ਇੰਨ੍ਹਾਂ 10 ਦੇਸ਼ਾਂ ਦੀ ਸਿਹਤ ਸੰਭਾਲ ਪ੍ਰਣਾਲੀ ਹੈ ਸਭ ਤੋਂ ਉੱਤਮ, ਪੜ੍ਹੋ WHO ਵੱਲੋ ਜਾਰੀ ਕੀਤੀ ਗਈ ਸੂਚੀ…

Spread the news

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਵਿਸ਼ਵ ਦੀਆਂ ਸਾਰੀਆਂ ਸਰਕਾਰਾਂ ਨੇ ਆਪਣੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਵਧੀਆ ਬਣਾਉਣ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਹੈ। ਪਰ, ਫਿਰ ਵੀ, ਮਹਾਂਮਾਰੀ ਦੇ ਇਸ ਯੁੱਗ ਵਿੱਚ, ਸਿਹਤ ਸਹੂਲਤਾਂ ਹਰ ਕਿਸੇ ਦੀ ਸਹਾਇਤਾ ਲਈ ਕਾਫ਼ੀ ਸਾਬਿਤ ਨਹੀਂ ਹੋਈਆਂ ਹਨ।

best health care system
best health care system

ਹਰ ਦੇਸ਼ ਦਾ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਵੱਖਰਾ ਹੁੰਦਾ ਹੈ ਅਤੇ ਉਸ ਦੇਸ਼ ਦੇ ਅਨੁਸਾਰ, ਉੱਥੇ ਸਿਹਤ ਸਹੂਲਤਾਂ ਹੁੰਦੀਆਂ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਦੇਸ਼ਾਂ ਵਿੱਚ ਸਭ ਤੋਂ ਵਧੀਆ ਸਿਹਤ ਸੰਭਾਲ ਪ੍ਰਣਾਲੀ ਹੈ ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ 2021 ਦੇ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਕਿਹੜੇ ਦੇਸ਼ਾਂ ਵਿੱਚ ਸਭ ਤੋਂ ਵਧੀਆ ਸਿਹਤ ਸੰਭਾਲ ਪ੍ਰਣਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕੁੱਝ ਦੇਸ਼ ਸਰਕਾਰੀ ਸਿਹਤ ਦੇਖਭਾਲ ‘ਤੇ ਨਿਰਭਰ ਹਨ। ਉਸੇ ਸਮੇਂ, ਕੁੱਝ ਗੈਰ-ਸਰਕਾਰੀ ਅਤੇ ਬੀਮਾ ਕੰਪਨੀਆਂ ‘ਤੇ ਨਿਰਭਰ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਦੀਆਂ 10 ਸਰਬੋਤਮ ਸਿਹਤ ਸੰਭਾਲ ਪ੍ਰਣਾਲੀਆਂ ਹੇਠ ਲਿਖੇ ਅਨੁਸਾਰ ਹਨ –

ਫਰਾਂਸ – ਫਰਾਂਸ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਵਿਸ਼ਵ ਦੀ ਸਭ ਤੋਂ ਉੱਤਮ ਸਿਹਤ ਸੰਭਾਲ ਪ੍ਰਣਾਲੀ ਮੰਨਿਆ ਜਾਂਦਾ ਹੈ। ਇੱਥੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਨਾਲ ਬੀਮਾ ਕਵਰ ਮਿਲਦਾ ਹੈ, ਜਿਸਦਾ ਭੁਗਤਾਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ।

ਜਰਮਨੀ – ਜਰਮਨੀ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਵਿਸ਼ਵ ਦੀ ਦੂਜੀ ਸਰਬੋਤਮ ਸਿਹਤ ਸੰਭਾਲ ਪ੍ਰਣਾਲੀ ਮੰਨਿਆ ਜਾਂਦਾ ਹੈ। ਜਰਮਨੀ ਨੂੰ ਮੈਡੀਕਲ ਦੇ ਖੇਤਰ ਵਿੱਚ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦੇਸ਼ ਵਿੱਚ ਸਿਹਤ ਸੰਭਾਲ ਪ੍ਰਣਾਲੀ ਜਨਤਕ-ਨਿੱਜੀ ਭਾਈਵਾਲੀ (Public-Private Partnership) ਦੇ ਮਾਡਲ ‘ਤੇ ਚੱਲਦੀ ਹੈ।

ਸਿੰਗਾਪੁਰ – ਤੁਹਾਨੂੰ ਦੱਸ ਦੇਈਏ ਕਿ ਸਿੰਗਾਪੁਰ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸਦੀ ਸਿਹਤ ਪ੍ਰਣਾਲੀ ਯੂਰਪ ਦੇ ਦੇਸ਼ਾਂ ਨਾਲ ਮੁਕਾਬਲਾ ਕਰ ਸਕਦੀ ਹੈ। ਇਥੋਂ ਦੇ ਲੋਕਾਂ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸਰਕਾਰੀ ਬੀਮਾ ਕਬਰ ਵੀ ਦਿੱਤਾ ਜਾਂਦਾ ਹੈ।

ਬ੍ਰਿਟੇਨ – ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਦਾ ਨਾਂ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿੱਥੇ ਸਿਹਤ ਸੰਭਾਲ ਪ੍ਰਣਾਲੀ ਲੱਗਭਗ ਪੂਰੀ ਤਰ੍ਹਾਂ ਸਰਕਾਰ ਦੇ ਹੱਥਾਂ ਵਿੱਚ ਹੈ। ਇੱਥੇ ਬਹੁਤੇ ਲੋਕ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਲੈਂਦੇ ਹਨ, ਜਿਨ੍ਹਾਂ ਦਾ ਪੂਰਾ ਭੁਗਤਾਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ।

ਆਸਟ੍ਰੇਲੀਆ – ਆਸਟ੍ਰੇਲੀਆ ਦੀ ਸਿਹਤ ਸੰਭਾਲ ਪ੍ਰਣਾਲੀ ਵਿਸ਼ਵ ਦੀਆਂ ਪੰਜ ਸਭ ਤੋਂ ਵਧੀਆ ਸਿਹਤ ਦੇਖਭਾਲ ਪ੍ਰਣਾਲੀਆਂ ਵਿੱਚ ਸ਼ਾਮਿਲ ਹੈ। ਇੱਥੇ ਜਨਤਕ-ਨਿਜੀ ਭਾਈਵਾਲੀ ਦੇ ਮਾਡਲ ‘ਤੇ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਸਵਿਟਜ਼ਰਲੈਂਡ – ਸਵਿਟਜ਼ਰਲੈਂਡ ਦਾ ਨਾਮ ਵਿਸ਼ਵ ਦੀ ਸਭ ਤੋਂ ਵਧੀਆ ਸਿਹਤ ਸੰਭਾਲ ਪ੍ਰਣਾਲੀ ਵਿੱਚ ਵੀ ਆਉਂਦਾ ਹੈ। ਇੱਥੇ ਸਾਰੇ ਨਾਗਰਿਕ ਪ੍ਰਾਈਵੇਟ ਕੰਪਨੀਆਂ ਦੁਆਰਾ ਬੀਮੇ ਰਾਹੀਂ ਕਵਰ ਕੀਤੇ ਜਾਂਦੇ ਹਨ। ਇੱਥੇ ਸਾਰੀਆਂ ਸਿਹਤ ਸੰਭਾਲ ਸਹੂਲਤਾਂ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਹਨ।

ਸੰਯੁਕਤ ਅਰਬ ਅਮੀਰਾਤ – ਸੰਯੁਕਤ ਅਰਬ ਅਮੀਰਾਤ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਵੀ ਵਿਸ਼ਵ ਦੀਆਂ ਦਸ ਸਰਬੋਤਮ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਥੇ ਸਿਹਤ ਸਹੂਲਤਾਂ ਸਰਕਾਰ ਵੱਲੋਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ, ਹੁਣ ਪ੍ਰਾਈਵੇਟ ਸੈਕਟਰ ਵੀ ਤੇਜ਼ੀ ਨਾਲ ਗ੍ਰੋਥ ਕਰ ​​ਰਿਹਾ ਹੈ।

ਨੀਦਰਲੈਂਡ – ਨੀਦਰਲੈਂਡ ਦੀਆ ਸਿਹਤ ਸਹੂਲਤਾਂ ਵੀ ਵਿਸ਼ਵ ਦੀਆਂ 10 ਸਭ ਤੋਂ ਵਧੀਆ ਸਿਹਤ ਸਹੂਲਤਾਂ ਵਿੱਚ ਸ਼ਾਮਿਲ ਹਨ। ਇੱਥੇ ਹਰ ਨਾਗਰਿਕ ਲਈ ਬੀਮਾ ਪਾਲਿਸੀ ਲੈਣਾ ਲਾਜ਼ਮੀ ਹੈ। ਇਹ ਬੀਮਾ ਪਾਲਿਸੀ ਨੀਦਰਲੈਂਡ ਦੀਆਂ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦੀ ਹੈ।

ਜਪਾਨ – ਤੁਹਾਨੂੰ ਦੱਸ ਦੇਈਏ ਕਿ ਜਪਾਨ ਦਾ ਨਾਮ ਵੀ ਦੁਨੀਆ ਦੀਆਂ 10 ਵਧੀਆ ਸਿਹਤ ਸਹੂਲਤਾਂ ਵਿੱਚ ਸ਼ਾਮਿਲ ਹੈ। ਇਹ ਕਨੂੰਨੀ ਸਿਹਤ ਬੀਮਾ ਪ੍ਰਣਾਲੀ (SHIS) ਰਾਹੀਂ ਦੇਸ਼ ਦੀ 98 ਫੀਸਦੀ ਆਬਾਦੀ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਹੈ।

ਲਕਜ਼ਮਬਰਗ – ਲਕਜ਼ਮਬਰਗ ਮੈਡੀਕਲ ਦੇ ਖੇਤਰ ਵਿੱਚ ਬਹੁਤ ਅੱਗੇ ਹੈ। ਇੱਥੇ ਸਿਹਤ ਸੰਭਾਲ ਪ੍ਰਣਾਲੀ ਸਰਕਾਰ ਦੁਆਰਾ ਚਲਾਈ ਜਾਂਦੀ ਹੈ।