Home » ਪੰਜਾਬੀ ਐਕਸ਼ਨ ਹੀਰੋ ਦੇਵ ਖਰੌੜ ਨੇ ‘ਬਲੈਕੀਆ-2’ ਦਾ ਕੀਤਾ ਐਲਾਨ, ਪੋਸਟਰ ਕੀਤਾ ਰਿਲੀਜ਼
Entertainment • Entertainment • India Entertainment • India News • Movies

ਪੰਜਾਬੀ ਐਕਸ਼ਨ ਹੀਰੋ ਦੇਵ ਖਰੌੜ ਨੇ ‘ਬਲੈਕੀਆ-2’ ਦਾ ਕੀਤਾ ਐਲਾਨ, ਪੋਸਟਰ ਕੀਤਾ ਰਿਲੀਜ਼

Spread the news

ਪੰਜਾਬੀ ਇੰਡਸਟਰੀ ‘ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋ ਗਿਆ ਹੈ।ਪੰਜਾਬੀ ਐਕਸ਼ਨ ਹੀਰੋ ਦੇਵ ਖਰੌੜ ਇੱਕ ਵੱਡੀ ਅਨਾਊਸਮੈਂਟ ਲੈ ਕੇ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਪਹਿਲਾਂ ਰਿਲੀਜ਼ ਹੋਈ ਫਿਲਮ ‘ਬਲੈਕੀਆ’ ਦੇ ਦੂਜੇ ਭਾਗ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। ਦੇਵ ਨੇ ਆਪਣੇ ਸੋਸ਼ਲ ਮੀਡਿਆ ‘ਤੇ ਬਲੈਕੀਆ 2 ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।ਦੇਵ ਖਰੌੜ ਫ਼ਿਲਮ ਵਿੱਚ ਬਲੈਕੀਆ ਦੀ ਭੂਮਿਕਾ ਨਿਭਾਉਣਗੇ ਅਤੇ ਇਸ ਪ੍ਰੋਜੈਕਟ ਨੂੰ ਨਵਨੀਤ ਸਿੰਘ ਡਾਇਰੈਕਟ ਕਰਨਗੇ।ਨਵਨੀਤ ਸਿੰਘ ਸੁਪਰਹਿੱਟ ਪੰਜਾਬੀ ਫਿਲਮਾਂ ਜਿਵੇਂ ਸਿੰਘਮ, ਸ਼ਰੀਕ, ਸਿੰਘ vs ਕੌਰ ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ।2019 ਦੀ ਫ਼ਿਲਮ ਬਲੈਕੀਆ ਵੀ ਸੱਚੀਆਂ ਘਟਨਾਵਾਂ ‘ਤੇ ਅਧਾਰਤ ਸੀ ਅਤੇ ਇਸ ਨੂੰ ਦਰਸ਼ਕਾਂ ਅਤੇ ਫਿਲਮ ਪ੍ਰੇਮੀਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਤੇ ਤਾਰੀਫ ਮਿਲੀ ਸੀ। 

ਬਲੈਕੀਆ-2  ਵੀ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੋਵੇਗੀ।ਐਕਟ੍ਰੈੱਸ ਈਹਾਨਾ ਢਿੱਲੋਂ ਪਹਿਲੇ ਭਾਗ ਵਿਚ ਲੀਡ ਅਦਾਕਾਰਾ ਸੀ ਜਿਸ ਨੇ ਦੇਵ ਖਰੌੜ ਦੇ ਨਾਲ ਕੰਮ ਕੀਤਾ।ਫ਼ਿਲਮ ਦੀ ਉਸ ਵੇਲੇ ਦੀ ਸਕਸੈਸ ਤੋਂ ਹੀ ਦਰਸ਼ਕ ਬਲੈਕੀਆ, ਦੇ ਸੀਕਵਲ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਸਾਰੇ ਦਰਸ਼ਕਾਂ ਦੀ ਉਡੀਕ ਖ਼ਤਮ ਹੋ ਗਈ ਹੈ।ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨਾਲ ਵੀ ਲਿਖਿਆ ਗਿਆ ਹੈ ਕਿ ”ਗਰੀਬ ਜੰਮਣਾ ਮਨਜ਼ੂਰ ਸੀ,ਪਰ ਮਰਨਾ ਨਹੀਂ”
ਹੁਣ ਆਉਣ ਵਾਲੇ ਦਿਨਾਂ ‘ਚ ਇਹ ਵੀ ਸਾਫ਼ ਹੋ ਜਾਵੇਗਾ ਕਿ ਇਸ ਫਿਲਮ ਦਾ ਸ਼ੂਟ ਕਦ ਸ਼ੁਰੂ ਹੋਵੇਗਾ ਤੇ ਕਦ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।